ਗੁਰਪ੍ਰੀਤ ਕੌਰ : ਸੀਐੱਮ ਮਾਨ ਦੀ ਪਤਨੀ ਸਕੂਲ ਵਿੱਚ ਕਿਹੋ ਜਿਹੀ ਸਟੂਡੈਂਟ ਸੀ

ਪ੍ਰਕਾਸ਼ਿਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਡਾ. ਗੁਰਪ੍ਰੀਤ ਕੌਰ ਨਾਲ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਲਾਵਾਂ ਲਈਆਂ ਹਨ। ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ।

ਡਾ. ਗੁਰਪ੍ਰੀਤ ਕੌਰ ਜੱਦੀ ਤੌਰ ’ਤੇ ਹਰਿਆਣਾ ਦੇ ਪਿਹੋਵਾ ਦੇ ਰਹਿਣ ਵਾਲੇ ਹਨ। ਪੇਸ਼ੇ ਤੋ ਉਹ ਐੱਮਬੀਬੀਐੱਸ ਡਾਕਟਰ ਹਨ। ਮੁਲਾਨਾ ਮੈਡੀਕਲ ਕਾਲਜ ਤੋਂ ਉਨ੍ਹਾਂ ਨੇ ਇਹ ਡਿਗਰੀ ਹਾਸਲ ਕੀਤੀ ਹੈ।

ਹਾਲਾਂਕਿ ਦਸਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਪਿਹੋਵਾ ਦੇ ਟੈਗੋਰ ਪਬਲਿਕ ਸਕੂਲ ਤੋਂ ਕੀਤੀ ਹੈ, ਜਿਸ ਮਗਰੋਂ ਉਹ ਚੰਡੀਗੜ੍ਹ ਵਿਖੇ ਅਗਲੀ ਪੜ੍ਹਾਈ ਲਈ ਚਲੇ ਗਏ ਸਨ। 12ਵੀਂ ਤੱਕ ਦੀ ਪੜ੍ਹਾਈ ਉਨ੍ਗਾਂ ਨੇ ਚੰਡੀਗੜ੍ਹ ਤੋਂ ਕੀਤੀ ਹੈ।

ਡਾ. ਗੁਰਪ੍ਰੀਤ ਕੌਰ ਨੇ ਜਿਸ ਸਕੂਲ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ, ਉੱਥੇ ਬੀਬੀਸੀ ਪੰਜਾਬੀ ਨੇ ਪਹੁੰਚ ਕੇ ਉਨ੍ਹਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ।

ਰਿਪੋਰਟ- ਕਮਲ ਸੈਣੀ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)