ਕੁੱਲੂ: ਮਣੀਕਰਨ ਘਾਟੀ ਵਿੱਚ ਬੱਦਲ ਫਟਿਆ, ਦਰਜਨਾਂ ਘਰ ਬਰਬਾਦ, ਕਈ ਲੋਕ ਲਾਪਤਾ

ਪ੍ਰਕਾਸ਼ਿਤ

ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ 'ਤੇ ਖ਼ਰਾਬ ਮੌਸਮ ਕਾਰਨ ਹਾਲਾਤ ਵਿਗੜ ਗਏ ਹਨ। ਕੁੱਲੂ ਜ਼ਿਲ੍ਹੇ ਦੀ ਮਣੀਕਰਨ ਘਾਟੀ ਵਿੱਚ ਹੜ੍ਹ ਤੇ ਭਾਰੀ ਬਾਰਿਸ਼ ਕਾਰਨ ਮੁਸ਼ਕਲਾਂ ਵਧ ਗਈਆਂ ਹਨ।

ਕੁੱਲੂ ਦੇ ਐੱਸਪੀ ਗੁਰਦੇਵ ਸ਼ਰਮਾ ਮੁਤਾਬਕ ਚੋਜ ਇਲਾਕੇ ਵਿੱਚ ਦਰਜਨਾਂ ਘਰ ਅਤੇ ਕੈਂਪਿੰਗ ਸਾਈਟਾਂ ਬਰਬਾਦ ਹੋ ਗਈਆਂ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਆਫ਼ਤ ਪ੍ਰਬੰਧਨ ਮਹਿਕਮੇ ਦੇ ਅਫ਼ਸਰਾਂ ਨੇ ਦੱਸਿਆ ਹੈ ਕਿ ਕੁੱਲੂ ਵਿੱਚ ਬੱਦਲ ਵੀ ਫਟਿਆ ਹੈ। ਇਸ ਕਾਰਨ ਹੁਣ ਤੱਕ 6 ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)