ਅਧਿਆਪਕਾਂ ਦੀ ਰੇਟਿੰਗ ਵਿਦਿਆਰਥੀ ਕਰਨਗੇ ਤਾਂ ਕੀ ਹੋਵੇਗਾ

ਪ੍ਰਕਾਸ਼ਿਤ

ਸਿੱਖਿਆ ਬਾਬਤ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਨੇ ਅਧਿਆਪਕਾਂ ਦੀ ਰੇਟਿੰਗ ਵਿਦਿਆਰਥੀਆਂ ਵੱਲੋਂ ਕਰਨ ਦੀ ਵਕਾਲਤ ਕੀਤੀ ਹੈ।

ਪੈਨਲ ਦੀ ਅਗਵਾਈ ਭਾਜਪਾ ਦੇ ਵਿਨੇ ਸਹਾਸਰਬੁਧੇ ਨੇ ਕੀਤੀ ਹੈ ਅਤੇ ਉਨ੍ਹਾਂ ਆਪਣੀ ਰਿਪੋਰਟ ’ਚ ਕਿਹਾ, ‘’ਘੱਟੋ-ਘੱਟ ਪ੍ਰਯੋਗਾਤਮਕ ਆਧਾਰ 'ਤੇ ਯੂਨੀਵਰਸਿਟੀਆਂ ਤੇ ਕਾਲਜਾਂ ’ਚ ਫੈਕਲਟੀ ਦੀ ਜਵਾਬਦੇਹੀ ਤੇ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਲਈ ਇੱਕ ਵਿਧੀ ਵਿਦੇਸ਼ੀ ਯੂਨੀਵਰਸਿਟੀਆਂ ਵਾਂਗ ਹੀ ਸਥਾਪਤ ਕੀਤੀ ਜਾਣੀ ਚਾਹੀਦੀ ਹੈ, ਜਿੱਥੇ ਕਾਲਜ ਦੇ ਪ੍ਰੋਫੈਸਰਾਂ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਸਾਥੀਆਂ ਅਤੇ ਵਿਦਿਆਰਥੀਆਂ ਵੱਲੋਂ ਕੀਤਾ ਜਾਂਦਾ ਹੈ।’’

ਇਸੇ ਸੁਝਾਅ ਤੋਂ ਬਾਅਦ ਬੀਬੀਸੀ ਨੇ ਪੰਜਾਬ ਦੇ ਕੁਝ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।

(ਰਿਪੋਰਟ – ਸੁਰਿੰਦਰ ਮਾਨ, ਗੁਰਪ੍ਰੀਤ ਚਾਵਲਾ, ਗੁਰਮਿੰਦਰ ਗਰੇਵਾਲ ਐਡਿਟ – ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)