ਡੈਨਮਾਰਕ ’ਚ ਗੋਲੀਬਾਰੀ: ‘ਬੜਾ ਭਿਆਨਕ ਹਾਦਸਾ ਹੈ, ਪੂਰਨ ਅੱਤਵਾਦ ਹੈ’

ਪ੍ਰਕਾਸ਼ਿਤ

ਡੈਨਮਾਰਕ ਦੀ ਰਾਜਧਾਨੀ ਕੌਪਨਹੈਗਨ ਦੇ ਇੱਕ ਸ਼ੌਪਿੰਗ ਮਾਲ ਵਿੱਚ ਹੋਈ ਗੋਲੀਬਾਰੀ ਵਿੱਚ ਹੁਣ ਤੱਕ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਦੀ ਖ਼ਬਰ ਹੈ। ਘਟਨਾ ਤੋਂ ਬਾਅਦ ਇਸ ਮਾਲ ਤੋਂ ਬਾਹਰ ਆਉਂਦੇ ਲੋਕ ਖ਼ੁਦ ਨੂੰ ਖ਼ੁਸ਼ਕਿਸਮਤ ਸਮਝ ਰਹੇ ਹਨ, ਪੁਲਿਸ ਦੀਆਂ ਟੀਮਾਂ ਥਾਂ ਨੂੰ ਖਾਲੀ ਕਰਵਾ ਰਹੀਆਂ ਹਨ।

ਇਸੇ ਮਾਲ ਵਿੱਚ ਜੋ ਲੋਕ ਸ਼ਾਮਲ ਸਨ ਉਨ੍ਹਾਂ ਵਿੱਚੋਂ ਕਈ ਸੁਰੱਖਿਅਤ ਬਾਹਰ ਆਏ ਹਨ। ਮਾਲ ਵਾਲੀ ਥਾਂ ਦੇ ਬਾਹਰ ਇਹ ਮਾਪੇ ਆਪਣੀਆਂ ਧੀਆਂ ਨੂੰ ਗਲੇ ਮਿਲਦਿਆਂ ਜਜ਼ਬਾਤੀ ਹੋ ਰਹੇ ਹਨ ਅਤੇ ਭਾਗਾਂ ਵਾਲੇ ਮਹਿਸੂਸ ਕਰ ਰਹੇ ਹਨ। ਪੂਰੀ ਘਟਨਾ ਕਿਵੇਂ ਹੋਈ ਇਹ ਸਭ ਚਸ਼ਮਦੀਦਾਂ ਨੇ ਦੱਸਿਆ।

(ਐਡਿਟ – ਦਿਤੀ ਬਾਜਪਾਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)