You’re viewing a text-only version of this website that uses less data. View the main version of the website including all images and videos.
ਅਮਰੀਕਾ ਵਿੱਚ ਟਰਾਲੇ ’ਚੋਂ ਮਿਲੀਆਂ ਲਾਸ਼ਾਂ ਦੀ ਖ਼ਬਰ ਇਨ੍ਹਾਂ ਪਰਿਵਾਰਾਂ ਲਈ ਕਹਿਰ ਸਾਬਿਤ ਹੋਈ
ਅਮਰੀਕਾ ਦੇ ਟੈਕਸਸ ਦੇ ਸੈਨ ਐਨਟੋਨੀਓ ਦੇ ਬਾਹਰੀ ਇਲਾਕੇ ਵਿੱਚ ਇੱਕ ਟਰੱਕ ਵਿੱਚੋਂ ਘੱਟੋ-ਘੱਟ 53 ਲੋਕਾਂ ਦੀਆਂ ਲਾਸ਼ਾਂ ਮਿਲਣ ਦੀ ਘਟਨਾ ਨੇ ਪੂਰੀ ਦੁਨੀਆਂ ਵਿੱਚ ਤਰਥੱਲੀ ਮਚਾ ਦਿੱਤੀ ਸੀ। ਜੂਨ ਦੇ ਅਖੀਰਲੇ ਹਫ਼ਤੇ ਸਾਹਮਣੇ ਆਈ ਇਸ ਘਟਨਾ ਵਿੱਚ ਜਿਨ੍ਹਾਂ ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਉਹ ਪਰਵਾਸੀ ਦੱਸੇ ਜਾ ਰਹੇ ਹਨ।
ਸੈਨ ਅਨਟੋਨੀਓ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਤੋਂ ਤਕਰੀਬਨ 250 ਕਿੱਲੋਮੀਟਰ ਦੂਰੀ 'ਤੇ ਹੈ। ਇਸ ਰਸਤੇ ਨੂੰ ਕਈ ਵਾਰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਜਾਣ ਲਈ ਵਰਤਿਆ ਜਾਂਦਾ ਹੈ। ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਪਹੁੰਚ ਰਹੇ ਪਰਵਾਸੀਆਂ ਨੂੰ ਅਕਸਰ ਟਰੱਕਾਂ ਰਾਹੀਂ ਇੱਥੋਂ ਅਮਰੀਕਾ ਭੇਜਿਆ ਜਾਂਦਾ ਹੈ।
ਇਸ ਘਟਨਾ ਵਿੱਚ ਕਈਆਂ ਨੇ ਆਪਣੇ ਪਿਆਰਿਆਂ ਨੂੰ ਜਾਂ ਤਾਂ ਗੁਆ ਦਿੱਤਾ ਹੈ ਜਾਂ ਫ਼ਿਰ ਉਨ੍ਹਾਂ ਨੂੰ ਇਸ ਗੱਲ ਦਾ ਖ਼ਦਸ਼ਾ ਹੈ ਕਿ ਉਨ੍ਹਾਂ ਦੇ ਪਿਆਰੇ ਵੀ ਇਸ ਘਟਨਾ ਦਾ ਸ਼ਿਕਾਰ ਹੋਏ ਹੋਣਗੇ।
ਮੈਕਸੀਕੋ ਦੇ ਸੈਂਟਾ ਮੇਰੀਆ ਵਿੱਚ ਜੋਸੂ ਡਿਆਜ਼ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਅਮਰੀਕਾ ਦੇ ਟੈਕਸਸ ਵਿੱਚ ਇੱਕ ਟਰਾਲੇ ਵਿੱਚੋਂ ਮਿਲੀਆਂ ਲਾਸ਼ਾਂ ਵਿੱਚੋਂ ਇੱਕ ਲਾਸ਼ ਜੋਸੂ ਦੀ ਸੀ। ਮੈਕਸੀਕੋ ਵਿੱਚ ਜੋਸੂ ਦੇ ਇਸ ਘਰ ਵਿੱਚ ਪਰਿਵਾਰ ਦਾ ਦੁੱਖ ਵੰਢਾਉਣ ਲਈ ਪਰਿਵਾਰ ਅਤੇ ਦੋਸਤ ਇਕੱਠੇ ਹੋਏ ਹਨ।
ਜੋਸੂ ਦੇ ਪਰਿਵਾਰ ਸਣੇ ਅਜਿਹੇ ਕੁਝ ਪਰਿਵਾਰਾਂ ਨੇ ਆਪਣੀ ਹੱਢਬੀਤੀ ਦੱਸੀ।
(ਐਡਿਟ – ਰੋਹਿਤ)