You’re viewing a text-only version of this website that uses less data. View the main version of the website including all images and videos.
ਜਲੰਧਰ: ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ, ਕੀ ਹੋ ਰਹੀ ਹੈ ਕਾਰਵਾਈ
ਪ੍ਰਕਾਸ਼ਿਤ
ਜਲੰਧਰ ਦੇ ਪੀਏਪੀ ਚੌਕ ਵਿੱਚ ਕੰਧਾਂ ਉੱਤੇ ਖਾਲਿਸਤਾਨ ਦੇ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਬੁੱਧਵਾਰ ਰਾਤ 12 ਵਜੇ ਦੀ ਇਹ ਘਟਨਾ ਹੈ। ਇਸ ਨੂੰ ਲੈ ਕੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੰਧਾਂ ਉੱਤੇ ਲਿਖਿਆ ਦਿਖਾਈ ਦੇ ਰਿਹਾ ਹੈ- ਖਾਲਿਸਤਾਨ ਜਿੰਦਾਬਾਦ...
ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕੰਧਾਂ ਤੋਂ ਇਸ ਨੂੰ ਮਿਟਾਇਆ ਗਿਆ ਤੇ ਪੇਂਟ ਕਰਵਾਇਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ- ਪ੍ਰਦੀਪ ਪੰਡਿਤ
ਐਡਿਟ- ਅਸਮਾ ਹਾਫਿਜ਼