ਅਰਸ਼ਦੀਪ ਬਣੀ 12ਵੀਂ ਜਮਾਤ ਦੀ ਟੌਪਰ, ਨਾਨਕਿਆਂ ਨਾਲ ਮਨਾਈ ਖ਼ੁਸ਼ੀ

ਪ੍ਰਕਾਸ਼ਿਤ

ਲੁਧਿਆਣਾ ਦੀ ਅਰਸ਼ਦੀਪ ਕੌਰ ਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚੋ ਪੰਜਾਬ ’ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਅਰਸ਼ਦੀਪ ਨੇ 500 ਵਿੱਚੋਂ 497 ਅੰਕ ਪ੍ਰਾਪਤ ਕੀਤੇ ਹਨ।

ਉਨ੍ਹਾਂ ਦਾ ਸੁਪਨਾ ਆਈਏਐੱਸ ਅਫ਼ਸਰ ਬਣਨ ਦਾ ਹੈ।

ਜਦੋਂ ਨਤੀਜਿਆਂ ਦਾ ਐਲਾਨ ਹੋਇਆ ਤਾਂ ਅਰਸ਼ਦੀਪ ਪਰਿਵਾਰ ਸਣੇ ਬਟਾਲਾ ਆਪਣੇ ਨਾਨਕਿਆਂ ਕੋਲ ਸਨ। ਅਰਸ਼ਦੀਪ ਦੇ ਪਿਤਾ ਬਾਈਕ ਮਕੈਨਿਕ ਹਨ ਅਤੇ ਉਨ੍ਹਾਂ ਨੂੰ ਆਪਣੀ ਧੀ ਉੱਤੇ ਮਾਣ ਹੈ।

(ਰਿਪੋਰਟ – ਗੁਰਪ੍ਰੀਤ ਚਾਵਲਾ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)