ਜਨਮ ਦਿਨ ਪਾਰਟੀ ਵਿਦਿਆਰਥੀ ਲਈ ਬਣੀ ਕਾਲ਼, ਇੱਕ ਮੌਤ, ਘਟਨਾ ਸੀਸੀਟੀਵੀ ਵਿੱਚ ਕੈਦ

ਪ੍ਰਕਾਸ਼ਿਤ

ਜਲੰਧਰ ਦੇ ਇੱਕ ਇੰਜਨੀਅਰਿੰਗ ਕਾਲਜ 'ਚ ਵਿਦਿਆਰਥੀਆਂ ਦਾ ਝਗੜਾ ਜਾਨ ’ਤੇ ਭਾਰੀ ਪੈ ਗਿਆ।

ਜਨਮ ਦਿਨ ਦੀ ਪਾਰਟੀ ਨੂੰ ਲੈ ਕੇ ਝਗੜੇ ਦੌਰਾਨ ਦੋ ਵਿਦਿਆਰਥੀ ਇਮਾਰਤ ਦੀ ਦੂਜੀ ਮੰਜਿਲ ਤੋਂ ਹੇਠਾਂ ਡਿੱਗ ਗਏ।

ਇਸ ਵਿੱਚ ਕ੍ਰਿਸ਼ਨ ਕੁਮਾਰ ਯਾਦਵ ਨਾਂ ਦੇ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਤੌਰ ’ਤੇ ਜ਼ਖਮੀ ਹੈ।

ਦੋਵੇਂ ਵਿਦਿਆਰਥੀ ਬਿਹਾਰ ਦੇ ਰਹਿਣ ਵਾਲੇ ਸਨ ਤੇ ਬੀਸੀਏ ਦੇ ਆਖਰੀ ਸਾਲ ਵਿੱਚ ਸਨ।

(ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਸਦਫ਼ ਖਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)