ਬੀਬੀਸੀ ਪੱਤਰਕਾਰ ਓਲਗਾ ਜਦੋਂ ਯੂਕਰੇਨ ਆਪਣੇ ਘਰ ਪਰਤੀ ਤਾਂ...

ਪ੍ਰਕਾਸ਼ਿਤ

ਬੀਬੀਸੀ ਪੱਤਰਕਾਰ ਓਲਗਾ ਮਲਚੇਵਸਕਾ ਅਚਾਨਕ ਉਸ ਵੇਲੇ ਵਾਇਰਲ ਹੋ ਗਏ ਜਦੋਂ ਉਹ ਟੀਵੀ ’ਤੇ ਲਾਈਵ ਸਨ ਅਤੇ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਘਰ ’ਤੇ ਮਿਜ਼ਾਈਲ ਨਾਲ ਹਮਲਾ ਹੋਇਆ ਹੈ।

ਤਿੰਨ ਮਹੀਨੇ ਬਾਅਦ ਓਲਗਾ ਯੂਕਰੇਨ ਦੇ ਸ਼ਹਿਰ ਕੀਵ ਪਹੁੰਚੇ।

ਓਲਗਾ ਨੇ ਘਰ ਦੀ ਇਮਾਰਤ ਨੂੰ ਬੰਬ ਨਾਲ ਉਡਾਉਣ ਦਾ ਵੀਡੀਓ ਕਈ ਵਾਰ ਦੇਖਿਆ। ਪਰ ਉਸ ਨੂੰ ਕੁਝ ਵੀ ਆਪਣੇ ਬਚਪਨ ਦੇ ਘਰ ਨੂੰ ਦੇਖਣ ਲਈ ਤਿਆਰ ਨਹੀਂ ਕਰ ਸਕਿਆ।

ਰੂਸੀ ਹਮਲੇ ਨੇ ਇਮਾਰਤਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਦੇਖੋ ਯੂਕਰੇਨ ਵਿੱਚ ਜੰਗ ਤੋਂ ਬਾਅਦ ਬੀਬੀਸੀ ਪੱਤਰਕਾਰ ਦਾ ਘਰ ਪਹੁੰਚਣ ਦਾ ਤਜਰਬਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)