You’re viewing a text-only version of this website that uses less data. View the main version of the website including all images and videos.
ਐੱਸਵਾਈਐੱਲ ’ਤੇ ਸਿੱਧੂ ਮੂਸੇਵਾਲਾ ਦੇ ਗਾਣੇ ਨੂੰ ਹਰਿਆਣਵੀ ਗਾਣਿਆਂ ਰਾਹੀਂ ਜਵਾਬ
ਪ੍ਰਕਾਸ਼ਿਤ
‘ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ....’ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ ਦੇ ਇਹ ਬੋਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪੰਜਾਬ-ਹਰਿਆਣਾ ਦੇ ਵਿਚਾਲੇ ਵਿਵਾਦ ਦਾ ਜੜ ਐੱਸਵਾਈਐੱਲ ਉੱਤੇ ਮੂਸੇਵਾਲਾ ਦੇ ਕਤਲ ਮਗਰੋਂ ਉਨ੍ਹਾਂ ਦਾ ਇਹ ਗਾਣਾ 24 ਜੂਨ ਨੂੰ ਰਿਲੀਜ਼ ਹੋਇਆ ਸੀ। ਹਾਲਾਂਕਿ ਇਹ ਗਾਣਾ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਸ ਗਾਣੇ ਮਗਰੋਂ ਹਰਿਆਣਾ ਦੇ ਕਈ ਗਾਇਕਾਂ ਨੇ ਜਵਾਬੀ ਗਾਣੇ ਕੱਢੇ ਹਨ।
ਸਿੱਧੂ ਮੂਸੇਵਾਲਾ ਦੇ ਗਾਣੇ ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਮਗਰੋਂ ਹੀ ਇੱਕ ਤੋਂ ਬਾਅਦ ਇੱਕ ਕਈ ਗਾਣੇ ਯੂਟਿਊਬ ਉੱਤੇ ਰਿਲੀਜ਼ ਹੋ ਗਏ। ਜੋ ਪਾਣੀ ਦੀ ਵੰਡ ਉੱਤੇ ਬਰਾਬਰ ਦੇ ਹਿੱਸੇ ਦੀ ਮੰਗ ਕਰਦੇ ਹਨ। ਕੁਝ ਗਾਣੇ ਤਾਂ ਲੱਖਾਂ ਬਾਰ ਦੇਖੇ ਵੀ ਜਾ ਚੁੱਕੇ ਹਨ।
ਐਡਿਟ- ਸਦਫ਼ ਖਾਨ