ਇਸ ਕਾਰਖਾਨੇ ਵਿੱਚ ਸੀਈਓ ਤੋਂ ਲੈਕੇ ਵਰਕਰਾਂ ਤੱਕ ਸਾਰੀਆਂ ਔਰਤਾਂ ਕੰਮ ਕਰਦੀਆਂ ਹਨ

ਪ੍ਰਕਾਸ਼ਿਤ

ਰਾਜਕੋਟ ਦੀ ਰਬੜ ਫ਼ੈਕਟਰੀ ਭਾਵੇਂ ਆਮ ਫ਼ੈਕਟਰੀ ਲਗਦੀ ਹੋਵੇ ਪਰ ਇਸ ਦੀ ਖ਼ਾਸੀਅਤ ਇਹ ਹੈ ਕਿ ਆਮ ਕਾਰੀਗਰ ਤੋਂ ਲੈ ਕੇ ਸੀਈਓ ਤੱਕ ਸਾਰੀਆਂ ਹੀ ਔਰਤਾਂ ਹਨ।

ਇਸ ਫ਼ੈਕਟਰੀ ਵਿੱਚ ਔਰਤਾਂ ਨੂੰ ਇਸ ਸਭ ਲਈ ਬਕਾਇਦਾ ਉਹ ਟ੍ਰੇਨਿੰਗ ਅਤੇ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜੋ ਇਸ ਕੰਮ ਲਈ ਮਰਦਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸੇ ਲਈ ਔਰਤਾਂ ਘਰ ਵਿੱਚ ਬੈਠਣ ਦੀ ਬਜਾਈ ਫੈਕਟਰੀ ਵਿੱਚ ਕੰਮ ਕਰਨਾ ਪਸੰਦ ਕਰਦੀਆਂ ਹਨ।

ਕੰਪਨੀ ਦੀ ਅਧਿਕਾਰੀ ਦਾ ਮੰਨਣਾ ਹੈ ਕਿ ਔਰਤਾਂ ਨੂੰ ਕੰਮ ਦੇਣ ਪਿੱਛੇ ਕਾਰਨ ਇਹ ਹੈ ਕਿ ਔਰਤਾਂ ਮਰਦਾਂ ਨਾਲ ਜ਼ਿਆਦਾ ਕੁਸ਼ਲਤਾ ਨਾਲ ਕੰਮ ਕਰ ਸਕਦੀਆਂ ਹਨ।

(ਵੀਡੀਓ – ਬਿਪਿਨ ਤਨਕਾਰੀਆ ਅਤੇ ਸੁਮਿਤ ਵੈਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)