ਅਮਰੀਕਾ ਦੀ ਸੁਪਰੀਮ ਕੋਰਟ ਦੇ ਗਰਭਪਾਤ ’ਤੇ ਫ਼ੈਸਲੇ ਤੋਂ ਬਾਅਦ ਮੁਜ਼ਾਹਰੇ ਕਿਉਂ

ਪ੍ਰਕਾਸ਼ਿਤ

ਅਮਰੀਕਾ ਦੀ ਸੁਪਰੀਮ ਕੋਰਟ ਨੇ ਗਰਭਪਾਤ ਨਾਲ ਜੁੜੇ 50 ਸਾਲ ਪੁਰਾਣੇ ਫ਼ੈਸਲੇ ਨੂੰ ਉਲਟਾ ਦਿੱਤਾ ਹੈ। ਇਸ ਤੋਂ ਬਾਅਦ ਅਮਰੀਕਾ ਦੀਆਂ ਲੱਖਾਂ ਔਰਤਾਂ ਗਰਭਪਾਤ ਦੇ ਕਾਨੂੰਨੀ ਅਧਿਕਾਰ ਤੋਂ ਵਾਂਝੀਆਂ ਰਹਿ ਜਾਣਗੀਆਂ। ਇਸ ਫ਼ੈਸਲੇ ਤੋਂ ਬਾਅਦ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮੁਜ਼ਾਹਰੇ ਹੋ ਰਹੇ ਹਨ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੁਪਰੀਮ ਕੋਰਟ ਦੇ ਗਰਭਪਾਤ ਸਬੰਧੀ ਫ਼ੈਸਲੇ ਉੱਪਰ ਨਿਰਾਸ਼ਾ ਜਤਾਈ ਹੈ।

ਉਨ੍ਹਾਂ ਨੇ ਆਖਿਆ ਕਿ ਇਹ ਫੈਸਲਾ ਆਖ਼ਰੀ ਨਹੀਂ ਮੰਨਿਆ ਜਾਣਾ ਚਾਹੀਦਾ ਅਤੇ ਸੰਸਦ ਮੈਂਬਰਾਂ ਨੂੰ ਆਪਣੀਆਂ ਸੰਵਿਧਾਨਕ ਤਾਕਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ।’’

ਦਰਅਸਲ ਇੱਕ ਲੀਕ ਹੋਏ ਦਸਤਾਵੇਜ਼ ਦੇ ਸੁਝਾਅ ਦੇ ਕੁਝ ਹੀ ਹਫ਼ਤਿਆਂ ਬਾਅਦ ਅਦਾਲਤ ਨੇ ਇਤਿਹਾਸਕ ਰੋਅ ਬਨਾਮ ਵੇਡ ਫ਼ੈਸਲੇ ਨੂੰ ਰੱਦ ਕਰ ਦਿੱਤਾ। ਹੁਣ ਸੂਬੇ ਇਸ ਪ੍ਰਕਿਰਿਆ ਉੱਤੇ ਪਾਬੰਦੀ ਲਗਾਉਣ ਦੇ ਯੋਗ ਹਨ।

ਅਮਰੀਕਾ 13 ਸੂਬਿਆਂ ਨੇ ਪਹਿਲਾਂ ਹੀ ਅਜਿਹੇ ਕਾਨੂੰਨ ਪਾਸ ਕੀਤੇ ਹਨ ਜੋ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਆਪਣੇ ਆਪ ਗਰਭਪਾਤ ਨੂੰ ਗੈਰ-ਕਾਨੂੰਨੀ ਬਣਾ ਦੇਣਗੇ। ਕਈ ਹੋਰ ਸੂਬਿਆਂ ਵੱਲੋਂ ਤੇਜ਼ੀ ਨਾਲ ਨਵੀਆਂ ਪਾਬੰਦੀਆਂ ਪਾਸ ਕਰਨ ਦੀ ਸੰਭਾਵਨਾ ਹੈ।

ਇਸ ਰਿਪੋਰਟ ਵਿੱਚ ਜਾਣੋ ਹੁਣ ਅਮਰੀਕਾ ਵਿੱਚ ਗਰਭਪਾਤ ਕਰਵਾਉਣਾ ਕਿੰਨਾ ਔਖਾ ਹੋਵੇਗਾ ਅਤੇ ਨਾਲ ਹੀ ਰੋਅ ਬਨਾਮ ਵੇਡ ਕੇਸ ਕੀ ਸੀ।

(ਰਿਪੋਰਟ – ਬੀਬੀਸੀ, ਪ੍ਰੋਡਿਊਸਰ – ਸੁਨੀਲ ਕਟਾਰੀਆ, ਐਡਿਟ – ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)