ਅਫ਼ਗਾਨਿਸਤਾਨ ਭੂਚਾਲ: 'ਮੈਂ ਆਪਣੇ ਪਰਿਵਾਰ ਦੇ 19 ਲੋਕ ਗੁਆ ਦਿੱਤੇ'

ਪ੍ਰਕਾਸ਼ਿਤ

ਬੀਬੀ ਨੇ ਅਫ਼ਗਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਆਏ ਭੂਚਾਲ ਕਾਰਨ ਆਪਣੇ ਪਰਿਵਾਰ ਦੇ 19 ਮੈਂਬਰ ਗੁਆ ਦਿੱਤੇ ਹਨ।

ਸਥਾਨਕ ਪ੍ਰਸ਼ਾਸਨ ਮੁਤਾਬਕ 6.1 ਤੀਬਰਤਾ ਨਾਲ ਆਏ ਇਸ ਭੂਚਾਲ ਕਾਰਨ 1000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਅਧਿਕਾਰੀਆਂ ਮੁਤਾਬਕ ਘੱਟੋ-ਘੱਟ 1500 ਲੋਕ ਜ਼ਖ਼ਮੀ ਹੋਏ ਹਨ।

ਬਚੇ ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ ਪਰ ਭਾਰੀ ਮੀਂਹ ਅਤੇ ਗੜ੍ਹੇਮਾਰੀ ਨੇ ਬਚਾਅ ਕਾਰਜਾਂ ਵਿੱਚ ਰੁਕਾਵਟ ਪੈਦਾ ਕੀਤੀ।

ਬਚਾਅ ਕਰਮੀ ਘਟਨਾ ਸਥਾਨ 'ਤੇ ਧਰਤੀ ਅਤੇ ਅਸਮਾਨ ਦੋਵਾਂ ਰਾਹੀਂ ਪਹੁੰਚੇ। ਪਰ ਜਦੋਂ ਤੋਂ ਤਾਲਿਬਾਨ ਸੱਤਾ ਵਿੱਚ ਆਏ ਹਨ ਮੁਲਕ ਵਿੱਚ ਕੁਝ ਹੀ ਹੈਲੀਕਾਪਟਰ ਰਹਿ ਗਏ ਹਨ।

ਡਾਕਟਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਕਈ ਬੱਚੇ ਵੀ ਮਾਰੇ ਗਏ ਹੋ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)