ਲਹਿੰਦੇ ਪੰਜਾਬ ਦਾ ਇੱਕ ਇਲਾਕਾ : ਪਾਣੀ ਲਈ ਤੜਫ਼ਦੇ ਲੋਕ ਅਤੇ ਮਰ ਰਹੇ ਪਸ਼ੂ

ਪ੍ਰਕਾਸ਼ਿਤ

ਪਾਕਿਸਤਾਨ ਦੇ ਪੰਜਾਬ ਸੂਬੇ ਦਾ ਚੋਲੀਸਤਾਨ ਇਲਾਕੇ ਦੀ ਭਾਰਤ ਦੇ ਰਾਜਸਥਾਨ ਸੂਬੇ ਨਾਲ ਸਰਹੱਦ ਲਗਦੀ ਹੈ। ਚੋਲੀਸਤਾਨ ਵਿੱਚ ਗਰਮ ਹਵਾਵਾਂ ਚੱਲ ਰਹੀਆਂ ਹਨ ਅਤੇ ਇੱਥੇ ਪਿਛਲੇ ਇੱਕ ਸਾਲ ਤੋਂ ਮੀਂਹ ਨਹੀਂ ਪਿਆ।

ਜਾਨਵਰਾਂ ਲਈ ਪਹਿਲਾਂ ਇੱਥੇ ਖਾਣ ਨੂੰ ਕੁਝ ਨਾ ਕੁਝ ਹੁੰਦਾ ਸੀ ਪਰ ਹੁਣ ਕੁਝ ਨਹੀਂ ਹੈ। ਇੱਥੇ ਲੋਕ ਆਪਣੀ ਜ਼ਿੰਦਗੀ ਲਈ ਜਾਨਵਰਾਂ ਉੱਤੇ ਹੀ ਨਿਰਭਰ ਹਨ। ਉਹ ਇਨ੍ਹਾਂ ਜਾਨਵਰਾਂ ਨੂੰ ਗੁਆਉਣਾ ਨਹੀਂ ਚਾਹੁੰਦੇ। ਕਿਸਾਨਾਂ ਨੇ ਜ਼ਮੀਨ ਹੇਠੋਂ ਪਾਣੀ ਕੱਢਣ ਲਈ ਪੈਸੇ ਵੀ ਲਗਾਏ ਪਰ ਕੋਈ ਸਫ਼ਲਤਾ ਹੱਥ ਨਹੀਂ ਲੱਗੀ। ਪਾਣੀ ਖਾਰਾ ਹੈ ਅਤੇ ਜਾਨਵਰ ਇਸ ਪਾਣੀ ਨੂੰ ਪੀ ਨਹੀਂ ਸਕਦੇ।

ਜੇ ਮੀਂਹ ਦਾ ਨਾ ਪੈਣਾ ਅਤੇ ਤਾਪਮਾਨ ਦਾ ਲਗਾਤਾਰ ਵੱਧਣਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਚੋਲੀਸਤਾਨ ਵਿੱਚ ਲੋਕਾਂ ਅਤੇ ਜਾਨਵਰਾਂ ਦਾ ਰਹਿਣਾ ਔਖਾ ਹੋ ਜਾਵੇਗਾ।

(ਰਿਪੋਰਟ – ਉਮਰ ਦਰਾਜ਼ ਨੰਗਿਆਣਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)