ਕਾਬੁਲ: ਚਸ਼ਮਦੀਦਾਂ ਨੇ ਗੁਰਦੁਆਰੇ ’ਤੇ ਹੋਏ ਹਮਲੇ ਬਾਰੇ ਕੀ ਦੱਸਿਆ

ਪ੍ਰਕਾਸ਼ਿਤ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕਰਤਾ-ਏ-ਪਰਵਾਨ ਗੁਰਦੁਆਰੇ ਉੱਤੇ ਹੋਏ ਹਮਲੇ ਵਿੱਚ ਗੁਰੂ ਘਰ ਨੂੰ ਵੱਡਾ ਨੁਕਸਾਨ ਹੋਇਆ ਹੈ। 18 ਜੂਨ ਦੀ ਸਵੇਰ ਹੋਏ ਇਸ ਹਮਲੇ ਵਿਚ ਇੱਕ ਆਮ ਨਾਗਰਿਕ ਅਤੇ ਇੱਕ ਤਾਲਿਬਾਨ ਸੁਰੱਖਿਆ ਕਰਮੀ ਦੀ ਮੌਤ ਹੋ ਗਈ ਹੈ ਅਤੇ ਸੱਤ ਹੋਰ ਜਣੇ ਜਖ਼ਮੀ ਹਨ।

ਚਸ਼ਮਦੀਦਾਂ ਮੁਤਾਬਕ ਵਿਸਫੋਟਕਾਂ ਨਾਲ ਲੈਸ ਗੱਡੀ ਗੁਰਦੁਆਰੇ ਦੇ ਮੁੱਖ ਗੇਟ ਤੋਂ ਕੁਝ ਦੂਰੀ ਤੇ ਹੀ ਬਲਾਸਟ ਹੋ ਗਈ ਸੀ ਤੇ ਜਦੋਂ ਅੱਤਵਾਦੀਆਂ ਨੇ ਫਾਈਰਿੰਗ ਸ਼ੁਰੂ ਕੀਤੀ ਤਾਂ ਤਾਲਿਬਾਨ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ।

ਉਧਰ ਅਫ਼ਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਬੁਲਾਰੇ ਮੁੱਲਾ ਅਬਦੁੱਲ ਤਾਰੀਫ਼ ਤਾਕੂਰ ਨੇ ਦੱਸਿਆ ਕਿ ਇਲਾਕੇ ਵਿੱਚ ਹੋਰ ਸ਼ੱਕੀ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

(ਐਡਿਟ – ਦੇਵੇਸ਼ ਸਿੰਘ)