ਅਗਨੀਪੱਥ ਯੋਜਨਾ ਦਾ ਵਿਰੋਧ: ਪੰਜਾਬ ਦੇ ਸੰਗਰੂਰ ’ਚ ਸੜਕਾਂ ’ਤੇ ਉਤਰੇ ਨੌਜਵਾਨ

ਪ੍ਰਕਾਸ਼ਿਤ

ਫੌਜ ’ਚ ਭਰਤੀ ਲਈ ਲਿਆਂਦੀ ਗਈ ਨਵੀਂ ਯੋਜਨਾ ‘ਅਗਨੀਪੱਥ’ ਦਾ ਪੰਜਾਬ ’ਚ ਵੀ ਹੁਣ ਵਿਰੋਧ ਹੋ ਰਿਹਾ ਹੈ।

ਸੰਗਰੂਰ ’ਚ ਵੱਡੀ ਗਿਣਤੀ ’ਚ ਨੌਜਵਾਨ ਸੜਕਾਂ ’ਤੇ ਉਤਰ ਆਏ ਹਨ। ਇਹ ਨੌਜਵਾਨ ਸਰਕਾਰ ਤੋਂ ਨਵੀਂ ਭਰਤੀ ਯੋਜਨਾ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਇਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੇ ਸੰਗਰੂਰ ਸਥਿਤ ਸੀਐੱਮ ਦੇ ਘਰ ਅੱਗੇ ਧਰਨਾ ਲਾ ਦਿੱਤਾ ਹੈ।

ਰਿਪੋਰਟ – ਅਵਤਾਰ ਸਿੰਘ

ਐਡਿਟ – ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)