ਅਗਨੀਪਥ ਸਕੀਮ: ਬਿਹਾਰ ਤੋਂ ਲੈ ਕੇ ਹਰਿਆਣਾ, ਰਾਜਸਥਾਨ ਤੱਕ ਨੌਜਵਾਨਾਂ ਦਾ ਤਿੱਖਾ ਵਿਰੋਧ

ਪ੍ਰਕਾਸ਼ਿਤ

ਭਾਰਤੀ ਰੱਖਿਆ ਫੋਰਸਾਂ ’ਚ ਸ਼ਾਮਲ ਹੋਣ ਲਈ ਸਰਕਾਰ ਵੱਲੋਂ ਲਿਆਂਦੀ ‘ਅਗਨੀਪਥ ਸਕੀਮ’ ਦਾ ਤਿੱਖਾ ਵਿਰੋਧ ਹੋ ਰਿਹਾ ਹੈ।

ਬਿਹਾਰ ਵਿੱਚ ਵੱਡੀ ਗਿਣਤੀ ਵਿੱਚ ਭੜਕੇ ਨੌਜਵਾਨ ਬਿਹਾਰ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਬਿਹਾਰ ਦੇ ਛਪਰਾ ਵਿੱਚ ਸਟੇਸ਼ਨ ਤੇ ਖੜ੍ਹੀ ਟਰੇਨ ਨੂੰ ਭੀੜ ਨੇ ਅੱਗ ਲਗਾ ਦਿੱਤੀ ਆਰਾ ਸਟੇਸ਼ਨ ਉੱਤੇ ਪ੍ਰਦਰਸ਼ਨਕਾਰੀਆਂ ਨੇ ਤੋੜਭੰਨ ਕੀਤੀ।

ਉਧਰ ਬਿਹਾਰ ਹੀ ਨਹੀਂ ਸਗੋਂ ਰਾਜਸਥਾਨ ਅਤੇ ਹਰਿਆਣਾ ਤੱਕ ਪਹੁੰਚ ਗਿਆ ਹੈ।

ਵੀਰਵਾਰ ਨੂੰ ਹਰਿਆਣਾ ਦੇ ਪਲਵਲ ਵਿੱਚ ਨੌਜਵਾਨ ਬੇਕਾਬੂ ਹੋ ਗਏ ਅਤੇ ਭੜਕੇ ਨੌਜਵਾਨਾਂ ਵੱਲੋਂ ਅੱਗ ਲਗਾ ਦਿੱਤੀ ਗਈ ਅਤੇ ਨਾਅਰੇਬਾਜੀ ਹੋਈ।

ਅਮਨ ਕਾਨੂੰਨ ਦੇ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਨੇ ਪਲਵਲ ਜਿਲ੍ਹੇ ਵਿਚ ਅਗਲੇ 24 ਘੰਟਿਆਂ ਲਈ ਇੰਟਰਨੈੱਟ ਅਤੇ ਮੈਸੇਜਿੰਗ ਦੀਆਂ ਸਾਰੀਆਂ ਸੇਵਾਵਾਂ ਰੋਕ ਦਿੱਤੀਆਂ ਹਨ।

ਵੀਡੀਓ- ANI, ਐਡਿਟ- ਅਸਮਾ ਹਾਫ਼ਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)