ਕਿਸਾਨ ਅੰਦੋਲਨ ਦੇ 6 ਮਹੀਨੇ: 'ਮੇਰੀ ਉਮਰ 70 ਸਾਲ ਦੀ ਹੋ ਗਈ ਪਰ ਕਿਸਾਨੀ ਸੰਘਰਸ਼ ਬਾਰੇ ਦਿਲ ਉਸੇ ਤਰ੍ਹਾਂ ਜਵਾਨ ਹੈ'

ਪ੍ਰਕਾਸ਼ਿਤ

ਤਿੰਨੋ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਦੌਰਾਨ ਸਵਰਨ ਸਿੰਘ ਨੇ ਸਿੰਘੂ ਬਾਰਡਰ ਉੱਤੇ ਸੰਘਰਸ਼ ਕੀਤਾ ਸੀ। ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸਿੰਘੂ ਸਣੇ ਦਿੱਲੀ ਦੇ ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ’ਤੇ ਇੱਕ ਸਾਲ ਤੱਕ ਬੈਠੇ ਰਹੇ ਸਨ।

ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਮਗਰੋਂ ਇਹ ਅੰਦੋਲਨ ਮੁਲਤਵੀ ਹੋਇਆ ਤੇ ਕਿਸਾਨ ਘਰਾਂ ਨੂੰ ਤੁਰ ਗਏ।

ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਨੂੰ ਵਾਪਸ ਮੁੜੇ 6 ਮਹੀਨੇ ਬੀਤ ਗਏ ਹਨ। ਖੰਨਾ ਦੇ ਸਮਰਾਲਾ ਦੇ ਰਹਿਣ ਵਾਲੇ ਸਵਰਨ ਸਿੰਘ ਨੇ ਅੰਦੋਲਨ ਵਿੱਚ ਹਿੱਸਾ ਲੈਣ ਅਤੇ ਉੱਥੇ ਬਿਤਾਏ ਸਮੇਂ ਨੂੰ ਯਾਦ ਕੀਤਾ।

ਰਿਪੋਰਟ - ਅਰਵਿੰਦ ਛਾਬੜਾ

ਸ਼ੂਟ - ਮਯੰਕ ਮੋਂਗੀਆ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)