ਸਿੱਧੂ ਮੂਸੇਵਾਲਾ ਦੀ ਤਸਵੀਰ ਇਸ ਕਲਾਕਾਰ ਨੇ ਹਜ਼ਾਰਾਂ ਤੀਲੀਆਂ ਨਾਲ ਬਣਾ ਦਿੱਤੀ

ਪ੍ਰਕਾਸ਼ਿਤ

ਅੰਮ੍ਰਿਤਸਰ ਦੇ ਬਲਜਿੰਦਰ ਸਿੰਘ ਮਾਨ ਨੇ ਤੀਲੀਆਂ ਨਾਲ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਬਣਾਈ ਹੈ। ਇਹ ਵਿਲੱਖਣ ਤਸਵੀਰ ਉਨ੍ਹਾਂ ਨੇ ਮੂਸੇਵਾਲਾ ਦੇ ਜਨਮ ਦਿਨ ਮੌਕੇ 11 ਜੂਨ ਨੂੰ ਤਿਆਰ ਕੀਤੀ ਸੀ।

ਬਲਜਿੰਦਰ ਮਾਨ ਨੇ ਦੱਸਿਆ ਕਿ ਤਸਵੀਰ ਬਣਾਉਣ ਲਈ 11 ਹਜ਼ਾਰ ਤੋਂ ਵੱਧ ਤੀਲੀਆਂ ਦੀ ਵਰਤੋਂ ਹੋਈ ਤੇ 12 ਦਿਨ ਲਗਾਤਾਰ 6 ਘੰਟੇ ਲਗਾਏ ਗਏ।

(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਅਸਮਾ ਹਾਫਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)