ਕਿਸਾਨ ਅੰਦੋਲਨ ’ਚ ਸਾਲ ਬਿਤਾਉਣ ਵਾਲੀ ਟੀਚਰ, 'ਔਰਤਾਂ ਸੰਘਰਸ਼ ’ਚ ਅੱਗੇ ਲੱਗਣ ਤਾਂ ਸਰਕਾਰ ਸੋਚ ਕੇ ਹੱਥ ਪਾਉਂਦੀ ਹੈ'

ਪ੍ਰਕਾਸ਼ਿਤ

ਮੋਗਾ ਦੇ ਪਿੰਡ ਤਲਵੰਡੀ ਮੱਲੀਆਂ ਦੀ ਬਚਿੱਤਰ ਕੌਰ ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨ ਅੰਦੋਲਨ ਦੌਰਾਨ ਬਿਤਾਏ ਸਮੇਂ ਨੂੰ ਭਾਵੁਕਤਾ, ਉਤਸ਼ਾਹ ਅਤੇ ਨਾਲ ਯਾਦ ਕਰਦੇ ਹਨ।

ਕਿਸਾਨ ਜਥੇਬੰਦੀ ਬੀਕੇਯੂ ਉਗਰਾਹਾਂ ਨਾਲ ਜੁੜੇ ਰਿਟਾਇਰਡ ਟੀਚਰ ਬਚਿੱਤਰ ਕੌਰ ਤਕਰੀਬਨ ਇੱਕ ਸਾਲ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਸੰਘਰਸ਼ ਕਰਦੇ ਰਹੇ। ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਮਗਰੋਂ ਕਿਸਾਨ ਅੰਦੋਲਨ ਮੁਲਤਵੀ ਹੋ ਗਿਆ। ਦਿੱਲੀ ਦੀਆਂ ਬਰੂਹਾਂ ਤੋਂ ਕਿਸਾਨਾਂ ਨੂੰ ਵਾਪਸ ਗਿਆਂ ਛੇ ਮਹੀਨੇ ਹੋ ਗਏ ਹਨ। ਬਚਿੱਤਰ ਕੌਰ ਸੰਘਰਸ਼ ਦੇ ਦਿਨਾਂ, ਦੂਜੇ ਸੂਬਿਆਂ ਦੇ ਲੋਕਾਂ ਨਾਲ ਪਏ ਪਿਆਰ ਅਤੇ ਨਿੱਜੀ ਜ਼ਿੰਦਗੀ ਵਿੱਚ ਕੀਤੇ ਸੰਘਰਸ਼ ਦਾ ਜ਼ਿਕਰ ਕਰਦੇ ਹਨ।

ਬਚਿੱਤਰ ਕੌਰ ਜ਼ਿਕਰ ਕਰਦੇ ਨੇ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨਾਲ ਉਨ੍ਹਾਂ ਦਾ ਗੂੜ੍ਹਾ ਪਿਆਰ ਪੈ ਗਿਆ ਸੀ। ਉਹ ਗੱਲਾਂ ਵੀ ਚੇਤੇ ਕੀਤੀਆਂ ਜਦੋਂ ਹਰਿਆਣਾ ਦੇ ਵਿੱਚ ਅਣਜਾਣ ਲੋਕਾਂ ਵੱਲੋਂ ਸਹਿਯੋਗ ਅਤੇ ਸਤਕਾਰ ਮਿਲਿਆ।

ਬਚਿੱਤਰ ਕੌਰ ਨਿੱਜੀ ਜ਼ਿੰਦਗੀ ਵਿੱਚ ਕੀਤੇ ਗਏ ਸੰਘਰਸ਼ਾਂ ਨੂੰ ਵੀ ਯਾਦ ਕਰਦੇ ਹਨ ਅਤੇ ਸਮੇਂ ਦੀਆਂ ਸਰਕਾਰਾਂ ਪ੍ਰਤੀ ਨਰਾਜ਼ਮੀ ਵੀ ਜ਼ਾਹਿਰ ਕਰਦੇ ਹਨ।ਸੰਘਰਸ਼ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਚੁੱਕੇ ਬਚਿੱਤਰ ਕੌਰ ਕਹਿੰਦੇ ਨੇ ਕਿ ਸਿਆਸਤ ਵਿੱਚ ਉਹ ਕਦੇ ਨਹੀਂ ਜਾਣਗੇ ਅਤੇ ਲੋਕ ਹਿਤਾਂ ਲਈ ਸੰਘਰਸ਼ ਕਰਦੇ ਰਹਿਣਗੇ।

ਰਿਪੋਰਟ- ਅਰਵਿੰਦ ਛਾਬੜਾ

ਸ਼ੂਟ- ਗੁਲਸ਼ਨ ਕੁਮਾਰ

ਐਡਿਟ- ਰਾਜਨ ਪਪਨੇਜਾ

ਪ੍ਰੋਡਿਊਸਰ- ਦਲੀਪ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)