You’re viewing a text-only version of this website that uses less data. View the main version of the website including all images and videos.
ਅਜ਼ਾਦੀ ਦੇ 75 ਵਰ੍ਹਿਆਂ ਬਾਅਦ ਵੀ ਇੱਥੇ ਪਾਣੀ ਦੀ ਇੱਕ ਬੂੰਦ ਘਰੇ ਆਉਂਦੀ ਹੀ ਮੱਥੇ ਖਿੜ ਜਾਂਦੇ ਹਨ
ਭਾਰਤ ਦੇ ਪਿੰਡਾਂ ਵਿੱਚ ਰਹਿਣ ਵਾਲੇ ਕਰੀਬ 20 ਕਰੋੜ ਪਰਿਵਾਰਾਂ ਦੇ ਘਰਾਂ ਵਿੱਚ ਟੂਟੀਆਂ ਨਹੀਂ ਹਨ। ਇਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਪੈਦਲ ਤੁਰ ਕੇ, ਕਈ ਘੰਟੇ ਲਾਈਨਾਂ ਵਿੱਚ ਲੱਗ ਕੇ ਪਾਣੀ ਇਕੱਠਾ ਕਰਦੀਆਂ ਹਨ। ਇਸੇ ਚੁਣੌਤੀ ਨਾਲ ਨਿਪਟਣ ਲਈ ਮੋਦੀ ਸਰਕਾਰ ਨੇ ਸਾਲ 2019 ਵਿੱਚ ਹਰ ਘਰ ਵਿੱਚ ਟੂਟੀਆਂ ਤੋਂ ਪਾਣੀ ਪਹੁੰਚਾਉਣ ਲਈ ਜਲ ਜੀਵਨ ਮਿਸ਼ਨ ਦਾ ਐਲਾਨ ਕੀਤਾ।
ਇਸ ਨੂੰ ਸਾਲ 2024 ਤੱਕ ਪੂਰਾ ਕੀਤਾ ਜਾਣਾ ਹੈ। ਸਰਕਾਰ ਦਾ ਦਾਅਵਾ ਹੈ ਕਿ ਹੁਣ ਤੱਕ 10 ਕਰੋੜ ਘਰਾਂ ਵਿੱਚ ਟੂਟੀਆਂ ਲਗਾਈਆਂ ਗਈਆਂ ਹਨ। ਕਿੰਨੀ ਕਾਰਗਰ ਹੈ ਇਹ ਯੋਜਨਾ ਅਤੇ ਇਸ ਵਿੱਚ ਕੀ ਚੁਣੌਤੀਆਂ ਹਨ।
ਇਸ ਦੇ ਲਈ ਬੀਬੀਸੀ ਪੱਤਰਕਾਰ ਦਿਵਿਆ ਆਰਿਆ ਅਜਿਹੇ ਤਿੰਨ ਇਲਾਕਿਆਂ ਵਿੱਚ ਗਈ ਜਿੱਥੇ ਪਹਿਲਾਂ ਤੋਂ ਹੀ ਪਾਣੀ ਦੀ ਕਮੀ ਹੈ। ਇਸ ਲੜੀ ਦਾ ਪਹਿਲਾ ਪੜਾਅ ਰਾਜਸਥਾਨ ਦੇ ਥਾਰ ਰੇਗਿਸਤਾਨ ਦਾ ਬਾੜਮੇਰ ਜਿਲ੍ਹਾ ਹੈ। ਦੇਖੋ ਇਸ ਵਿਸ਼ੇਸ਼ ਰਿਪੋਰਟ ਵਿੱਚ ਕਿਵੇਂ ਪਹੁੰਚਾਇਆ ਜਾਵੇ ਰੇਗਿਸਤਾਨ ਦੇ ਘਰਾਂ ਵਿੱਚ ਪਾਣੀ।
(ਰਿਪੋਰਟ- ਦਿਵਿਆ ਆਰਿਆ, ਵੀਡੀਓ- ਦੇਬਲਿਨ ਰੋਏ)