You’re viewing a text-only version of this website that uses less data. View the main version of the website including all images and videos.
ਨੂਪੁਰ ਸ਼ਰਮਾ ਦੇ ਬਿਆਨ ਦਾ ਵਿਰੋਧ: ਜੁੰਮੇ ਦੀ ਨਮਾਜ਼ ਮਗਰੋਂ ਥਾਂ-ਥਾਂ ਮੁਜ਼ਾਹਰੇ, ਝੜਪਾਂ ਅਤੇ ਪੱਥਰਬਾਜ਼ੀ ਵੀ ਹੋਈ
ਪ੍ਰਕਾਸ਼ਿਤ
ਭਾਰਤ ਦੇ ਕਈ ਹਿੱਸਿਆਂ ਵਿੱਚ ਜੁੰਮੇ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨ ਹੋਏ। ਇਸ ਦੌਰਾਨ ਯੂਪੀ ਦੇ ਪ੍ਰਯਾਗਰਾਜ ਵਿੱਚ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਵਿਚਾਲੇ ਝੜਪਾਂ ਵੀ ਹੋਈਆਂ।
ਪ੍ਰਦਰਸ਼ਨਕਾਰੀਆਂ ਵੱਲੋਂ ਪੱਥਰ ਸੁੱਟੇ ਗਏ ਅਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਮੁਸਲਮਾਨ ਭਾਈਚਾਰੇ ਵੱਲੋਂ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਸਮੇਤ ਕਈ ਇਲਾਕਿਆਂ ਵਿੱਚ ਮੁਜ਼ਾਹਰੇ ਹੋਏ।
ਇਹ ਮੁਜ਼ਾਹਰੇ ਭਾਜਪਾ ਦੀ ਬੁਲਾਰਾ ਰਹੀ ਨੂਪੁਰ ਸ਼ਰਮਾ ਦੀ ਟਿੱਪਣੀ ਖਿਲਾਫ਼ ਕੀਤੇ ਜਾ ਰਹੇ ਹਨ। ਇੱਕ ਟੀਵੀ ਬਹਿਸ ਦੌਰਾਨ ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ’ਤੇ ਕਥਿਤ ਟਿੱਪਣੀ ਕੀਤੀ ਸੀ। ਖਾੜੀ ਮੁਲਕਾਂ ਵੱਲੋਂ ਵੀ ਨਾਰਾਜ਼ਗੀ ਜਤਾਈ ਗਈ, ਇਸ ਮਗਰੋਂ ਭਾਜਪਾ ਨੇ ਨੂਪੁਰ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ।
ਵੀਡੀਓ- ਜਸਬੀਰ ਸ਼ੇਤਰਾ, ਸੁਖਚਰਨ ਪ੍ਰੀਤ, ANI
ਐਡਿਟ- ਜਮਸ਼ੇਦ ਅਲੀ