ਸਿੱਧੂ ਮੂਸੇ ਵਾਲਾ ਦੇ ਇਹ ਗਾਣੇ ਤੇ ਗੱਲਾਂ ਹੁਣ ਨੌਜਵਾਨਾਂ ਦੀਆਂ ਬਾਹਾਂ ’ਤੇ ਬਣ ਰਹੇ ਟੈਟੂ

ਪ੍ਰਕਾਸ਼ਿਤ

ਪਠਾਨਕੋਟ ਦੇ ਇੱਕ ਟੈਟੂ ਸਟੂਡੀਓ ਵਿੱਚ ਉਨ੍ਹਾਂ ਦੇ ਫੈਨਜ਼ ਟੈਟੂ ਬਣਵਾਉਣ ਲਈ ਪਹੁੰਚੇ ਹਨ।

ਮੂਸੇਵਾਲਾ ਦੇ ਇਹ ਫੈਨਜ਼ ਪੰਜਾਬ ਤੋਂ ਹੀ ਨਹੀਂ ਸਗੋਂ ਹਿਮਾਚਲ ਪ੍ਰਦੇਸ਼ ਤੇ ਜੰਮੂ ਤੋਂ ਵੀ ਆਏ ਹਨ। ਲੋਕ ਮੂਸੇਵਾਲਾ ਦੇ ਗਾਣਿਆਂ ਦੇ ਬੋਲ, ਉਨ੍ਹਾਂ ਦਾ ਚਿਹਰਾ ਤੇ ਇੱਥੋਂ ਤੱਕ ਕਿ ਟਰੈਕਟਕ ਦਾ ਨੰਬਰ ਵੀ ਲਿਖਵਾ ਰਹੇ ਹਨ।

ਹਾਲ ਹੀ ਵਿੱਚ ਆਏ ਉਨ੍ਹਾਂ ਦੇ ਇੱਕ ਗਾਣੇ ਦੇ ਇਹ ਬੋਲ ਵੀ ਸਨ- "ਗੋਲੀ ਵਜੀ ਤੇ ਤੂੰ ਸੋਚੀ ਨਾ ਕਿ ਮੈਂ ਮੁਕ ਜਾਵਾਂਗਾ ਮੇਰੇ ਯਾਰਾ ਦੀਆਂ ਬਾਹਾਂ ਤੇ ਮੇਰੇ ਟੈਟੂ ਬਣਨੇ "।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਦੇਵੇਸ਼ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)