ਲੁਧਿਆਣਾ: ਟੋਲ ਪਲਾਜ਼ਾ 'ਤੇ ਪੀਆਰਟੀਸੀ ਬੱਸ ਕੰਡਕਟਰ ਤੋਂ ਪੈਸੇ ਖੋਹਣ ਦਾ ਦਾਅਵਾ, ਪੁਲਿਸ ਨੇ ਕੀ ਕਿਹਾ

ਪ੍ਰਕਾਸ਼ਿਤ

ਪੰਜਾਬ ਵਿੱਚ ਦਿਨ-ਦਿਹਾੜੇ ਇੱਕ ਬੱਸ ਕੰਡਕਟਰ ਨਾਲ ਲੁੱਟ-ਖੂਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਪੰਜਾਬ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਕੰਡਕਟਰ ਨਾਲ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਵਾਪਰਿਆ ਹੈ। ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਲਾਡੋਵਾਲ ਟੋਲ ਪਲਾਜ਼ਾ 'ਤੇ ਸਵੇਰੇ 8 ਵਜੇ ਦੇ ਕਰੀਬ ਤਿੰਨ ਬਦਮਾਸ਼ਾਂ ਨੇ ਪਟਿਆਲਾ ਤੋਂ ਅੰਮ੍ਰਿਤਸਰ ਜਾ ਰਹੀ ਪੀਆਰਟੀਸੀ ਬੱਸ ਦੇ ਕੰਡਕਟਰ ਤੋਂ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਉਹ ਵਿਅਕਤੀ ਪੂਰੇ ਪੈਸੇ ਨਹੀਂ ਲੁੱਟ ਸਕੇ ਅਤੇ ਕੁਝ ਪੈਸੇ ਖੋਹ ਕੇ ਭੱਜ ਗਏ। ਪੁਲਿਸ ਨੇ ਮਾਮਲੇ ਦਾ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਰਿਪਰੋਟ : ਗੁਰਮਿੰਦਰ ਗਰੇਵਾਲ , ਐਡਿਟ- ਅਸਮਾ ਹਾਫ਼ਿਜ਼

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)