ਕੇਕੇ ਲਈ ਸੰਗੀਤਕਾਰ ਨੇ ਜਦੋਂ ਬਦਲੇ ਗਾਣੇ ਦੇ ਬੋਲ

ਪ੍ਰਕਾਸ਼ਿਤ

ਮੰਗਲਵਾਰ ਰਾਤ ਗਾਇਕ ਕੇਕੇ ਦੀ ਕੋਲਕਾਤਾ ਵਿੱਚ ਇੱਕ ਪ੍ਰੋਗਰਾਮ ਤੋਂ ਬਾਅਦ ਮੌਤ ਹੋ ਗਈ।

ਸਾਲ 1999 'ਚ ਆਈ ਐਲਬਮ 'ਪਲ' ਨੂੰ ਗਾਉਣ ਵਾਲੇ ਗਾਇਕ ਦਾ ਨਾਂਅ ਕੇਕੇ - ਕ੍ਰਿਸ਼ਣਕੁਮਾਰ ਕੁੰਨਥ ਸੀ। ਕੇਕੇ ਇਸ ਐਲਬਮ ਤੋਂ ਪਹਿਲਾਂ ਉਂਝ ਤਾਂ ਬਹੁਤ ਸਾਰੇ ਜਿੰਗਲ ਗਾਅ ਚੁੱਕੇ ਸਨ ਪਰ 'ਯਾਦ ਆਏਂਗੇ ਯੇ ਪਲ' ਗੀਤ ਨਾਲ ਉਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਇੱਕ ਖਾਸ ਥਾਂ ਬਣਾ ਲਈ।

ਫਿਰ ਉਸ ਵੇਲੇ ਉਹ ਆਪਣੀ ਰੂਹਾਨੀ ਆਵਾਜ਼ ਨੂੰ ਇੱਕ ਵੱਖਰੇ ਹੀ ਮੁਕਾਮ 'ਤੇ ਲੈ ਗਏ ਜਦੋਂ ਉਨ੍ਹਾਂ ਨੇ ਬਿਰਹਾ ਨੂੰ ਆਪਣੀ ਗਾਇਕੀ 'ਚ ਢਾਲਿਆ ਅਤੇ ਗਾਇਆ - 'ਤੜਪ-ਤੜਪ ਕੇ ਇਸ ਦਿਲ ਸੇ ਆਹ ਨਿਕਲਤੀ ਰਹੀ..'

ਐਡਿਟ- ਅਸਮਾ ਹਾਫ਼ਿਜ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)