ਸਿੱਧੂ ਮੂਸੇਵਾਲਾ ਨੇ ਜਿਸ ਗਾਇਕ ਬਾਰੇ ਆਪਣੇ ਆਖ਼ਰੀ ਗਾਣੇ ਵਿੱਚ ਜ਼ਿਕਰ ਕੀਤਾ, ਉਹ ਕੌਣ ਸੀ

ਪ੍ਰਕਾਸ਼ਿਤ

ਆਪਣੇ ਆਖ਼ਰੀ ਗੀਤ ਵਿੱਚ ਮੂਸੇਵਾਲਾ ਨੇ ਮੌਤ ਦੀ ਗੱਲ ਕੀਤੀ ਹੈ। ਗੀਤ ਵਿੱਚ ਉਨ੍ਹਾਂ ਨੇ ਛੋਟੀ ਉਮਰ 'ਚ ਕਮਾਈ ਸ਼ੋਹਰਤ, ਕਾਮਯਾਬੀ ਅਤੇ ਜਵਾਨੀ 'ਚ ਮੌਤ ਦੀ ਗੱਲ ਕੀਤੀ ਹੈ।

ਸਿੱਧੂ ਦੇ ਇਸ ਗੀਤ ਵਿੱਚ ਇੱਕ ਅਮਰੀਕੀ ਗਾਇਕ (ਰੈਪਰ) ਟੁਪੈਕ ਦੀ ਮੌਤ ਦੀ ਕਹਾਣੀ ਦਰਸਾਈ ਗਈ ਹੈ।

ਸਿੱਧੂ ਮੂਸੇਵਾਲਾ ਨੇ ਆਪਣਾ ਗੀਤ ਰਿਲੀਜ਼ ਕਰਨ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਸ ਕਾਰ ਦੀ ਤਸਵੀਰ ਵੀ ਪੋਸਟ ਕੀਤੀ ਸੀ।

ਇਸ 'ਚ ਟੁਪੈਕ 'ਤੇ ਹਮਲਾ ਹੋਇਆ ਸੀ। ਸਿੱਧੂ ਨੇ ਇਸ ਤਸਵੀਰ 'ਤੇ ਲਿਖਿਆ ਸੀ 'ਦਿ ਲਾਸਟ ਰਾਈਡ'।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)