ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਰੋਂਦੇ ਦੇਖ ਸਾਰੇ ਹੋਏ ਭਾਵੁਕ

ਪ੍ਰਕਾਸ਼ਿਤ

ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇ ਵਾਲਾ ਦੇ ਅੰਤਮ ਸਸਕਾਰ ਤੋਂ ਪਹਿਲਾਂ ਮਾਹੌਲ ਗਮਗੀਨ ਹੋ ਗਿਆ। ਪਿੰਡ ਮੂਸਾ ਵਿੱਚ ਜਿਵੇਂ ਹੀ ਉਨ੍ਹਾਂ ਦੀ ਲਾਸ਼ ਲਿਆਂਦੀ ਗਈ ਉਨ੍ਹਾਂ ਦੇ ਮਾਪੇ ਬੇਹੱਦ ਭਾਵੁਕ ਹੋ ਗਏ।

ਦੂਰ ਦੂਰ ਤੋਂ ਲੋਕ ਸਿੱਧੂ ਮੂਸੇਵਾਲਾ ਨੂੰ ਆਖ਼ਰੀ ਵਾਰ ਦੇਖਣ ਪਹੁੰਚੇ ਹੋਏ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਰਹੇ। ਪਿੰਡ ਮੂਸਾ ਪਹੁੰਚੀ ਵੱਡੀ ਭੀੜ ਵਿੱਚ ਜ਼ਿਆਦਾਤਰ ਨੌਜਵਾਨ ਦਿਖੇ।

ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਕੋਲ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)