ਸਿੱਧੂ ਮੂਸੇਵਾਲਾ ਕਤਲ ਕੇਸ : ਪੰਜਾਬ ਸਰਕਾਰ ਤੋਂ ਕਿੱਥੇ ਹੋਈ ਵੱਡੀ ਗਲਤੀ

ਪ੍ਰਕਾਸ਼ਿਤ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਚਰਚਾ ਹਰ ਪਾਸੇ ਹੈ। ਉਨ੍ਹਾਂ ਦੇ ਕਤਲ ਤੋਂ ਠੀਕ ਇੱਕ ਦਿਨ ਪਹਿਲਾਂ ਉਨ੍ਹਾਂ ਸਣੇ ਕਈ ਲੋਕਾਂ ਦੀ ਸੁਰੱਖਿਆ ਹਟਾਈ ਗਈ ਸੀ ਤਾਂ ਘਟਾਈ ਗਈ ਸੀ।

ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀਕਾਂਤ ਨਾਲ ਇਨ੍ਹਾਂ ਮੁੱਦਿਆ ਉੱਤੇ ਗੱਲਬਾਤ ਹੋਈ ਜਿਵੇਂ ਕਿ ਸੁਰੱਖਿਆ ਵਾਪਸ ਲਏ ਜਾਣ ਪਿੱਛੇ ਕੀ ਕਾਰਨ ਹੈ? ਜਿਸਦੀ ਸੁਰੱਖਿਆ ਵਾਪਸ ਲਈ ਜਾਂਦੀ ਹੈ ਕੀ ਉਹ ਨਿਸ਼ਾਨੇ ’ਤੇ ਨਹੀਂ ਆ ਜਾਂਦਾ?

ਸੁਰੱਖਿਆ ਵਾਪਸ ਲੈਣ ਮਗਰੋਂ ਜੇਕਰ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਜ਼ਿੰਮੇਵਾਰੀ ਕਿਸਦੀ ਹੋਵੇਗੀ ਸੁਰੱਖਿਆ ਦਾ ਖ਼ਰਚਾ ਕੌਣ ਚੁੱਕਦਾ ਹੈ? ਸੁਰੱਖਿਆ ਲੈਣ ਲਈ ਕੀ ਪ੍ਰਕਿਰਿਆ ਅਪਣਾਈ ਜਾਂਦੀ ਹੈ।

ਵੀਡੀਓ- ਮਯੰਕ ਮੋਂਗੀਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)