You’re viewing a text-only version of this website that uses less data. View the main version of the website including all images and videos.
ਮਾਨਸਾ ਵਿੱਚ ਦਲਿਤ ਨੌਜਵਾਨ ਨੂੰ ਦਰਖਤ ਨਾਲ ਬੰਨ੍ਹਣ ਦਾ ਕੀ ਹੈ ਮਾਮਲਾ
ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਇਹ ਵੀਡੀਓ ਮਾਨਸਾ ਜਿਲ੍ਹੇ ਦੇ ਪਿੰਡ ਉਡਤ ਭਗਤ ਰਾਮ ਦਾ ਹੈ, ਜਿੱਥੇ ਪਿੰਡ ਦੇ ਹੀ ਇੱਕ ਦਲਿਤ ਨੌਜਵਾਨ ਨੂੰ ਨਿਮ ਦੇ ਦਰਖ਼ਤ ਦੇ ਨਾਲ ਬੰਨ੍ਹਿਆ ਹੋਇਆ ਹੈ। 26 ਮਈ ਦਾ ਇਹ ਵੀਡੀਓ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਇੱਕ ਜਿੰਮੀਂਦਾਰ ਪਰਿਵਾਰ ਨੇ ਦਲਿਤ ਮੁੰਡੇ ਨੂੰ ਬੰਨ੍ਹ ਕੇ ਮਾਰਿਆ-ਕੁੱਟਿਆ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ 8 ਦਲਿਤਾਂ ਤੇ 3 ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਉੱਧਰ ਪੰਜਾਬ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਇਕੱਠ ਕਰਕੇ ਦਲਿਤ ਭਾਈਚਾਰੇ ਦੇ ਹੱਕ ਵਿੱਚ ਮੁਹਿੰਮ ਛੇੜੀ ਗਈ ਹੈ।
ਬੀਬੀਸੀ ਪੰਜਾਬੀ ਵੱਲੋਂ ਦੋਵਾਂ ਪੱਖਾਂ ਨਾਲ ਅਤੇ ਪਿੰਡ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਗਈ। ਹਸਪਤਾਲ ਵਿੱਚ ਭਰਤੀ ਬਿੱਟਾ ਸਿੰਘ ਅਤੇ ਉਸਦੀ ਮਾਂ ਨੇ ਪਿੰਡ ਦੇ ਜਿੰਮੀਂਦਾਰ ਪਰਿਵਾਰ ਉੱਤੇ ਮਾਰ-ਕੁੱਟ ਕਰਨ ਦੇ ਇਲਜ਼ਾਮ ਲਾਏ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਅਸਮਾ ਹਾਫਿਜ਼