ਪੰਜਾਬ ਵਿੱਚ ਤਿੰਨ ਤਲਾਕ ਦੇਣ ਲਈ ਪਹਿਲਾ ਕੇਸ ਦਰਜ ਹੋਇਆ

ਪ੍ਰਕਾਸ਼ਿਤ

ਪੰਜਾਬ ਵਿੱਚ ਮੁਸਲਿਮ ਵੁਮੈਨ ਪ੍ਰੋਟੈਕਸ਼ਨ ਆਫ ਰਾਇਟਸ ਓਨ ਮੈਰਿਜ ਐਕਟ 2019 ਅਧੀਨ ਪਹਿਲਾਂ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੁੱਬੇ ਵਿੱਚ ਰਹਿੰਦੇ ਇੱਕ ਮੁਸਲਿਮ ਪਰਿਵਾਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ।

ਮੁਸਲਮਾਨ ਪਰਿਵਾਰ ਨਾਲ ਸਬੰਧਿਤ ਯੂਸਫ਼ ਦੇ ਤਿੰਨ ਬੇਟੇ ਤੇ ਤਿੰਨ ਬੇਟੀਆਂ ਹਨ। ਉਸ ਦੇ ਦੋ ਪੁੱਤਰ ਵਿਆਹੇ ਹੋਏ ਹਨ ਜਦਕਿ ਇਹ ਕੁੜੀ ਵੱਡੀ ਹੈ ਇਸ ਤੋਂ ਛੋਟੀਆਂ ਦੋ ਕੁੜੀਆਂ ਹੋਰ ਹਨ ।

ਤਿੰਨ ਵਾਰ ਤਲਾਕ ਕਹਿ ਕੇ ਛੱਡਣ ਵਾਲੀ ਉਸ ਦੀ ਲੜਕੀ ਦੀ ਉਮਰ 21 ਸਾਲ ਹੈ। ਯੂਸਫ ਮੁਤਾਬਕ ਉਸ ਦੇ ਰਿਸ਼ਤੇਦਾਰ ਨੇ ਉਸ ਦੀ ਕੁੜੀ ਸ਼ਰੀਫਾ ਦਾ ਤਿੰਨ ਸਾਲ ਪਹਿਲਾਂ ਰਿਸ਼ਤਾ ਕਰਵਾਇਆ ਸੀ।

ਰਿਪੋਰਟ- ਗੁਰਮਿੰਦਰ ਗਰੇਵਾਲ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)