ਲੁਧਿਆਣਾ ਦੇ ਪਿੰਡ ਫੇਰੂਰਾਈਂ ਨੇ ਪੇਸ਼ ਕੀਤੀ ਭਾਈਚਾਰਕ ਸਾਂਝ ਦੀ ਮਿਸਾਲ, ਬਣ ਰਹੀ ਹੈ ਇੱਥੇ ਮਸਜਿਦ

ਪ੍ਰਕਾਸ਼ਿਤ

ਲੁਧਿਆਣਾ ਜਿਲ੍ਹੇ ਦੇ ਪਿੰਡ ਫੇਰੂਰਾਈਂ ਦੇ ਵਾਸੀਆਂ ਨੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ। ਇੱਥੇ ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਹਨ। ਪਿੰਡ ਵਿੱਚ ਮੰਦਿਰ ਅਤੇ ਗੁਰਦੁਆਰੇ ਪਹਿਲਾਂ ਤੋਂ ਹੀ ਮੌਜੂਦ ਸਨ ਅਤੇ ਹੁਣ ਸਾਰੇ ਮਿਲ ਕੇ ਇੱਕ ਮਸਿਜਦ ਦੀ ਉਸਾਰੀ ਕਰ ਰਹੇ ਹਨ। ਪਿੰਡ ਵਿੱਚ ਮੁਸਲਮਾਨਾਂ ਦੇ ਚਾਰ ਘਰ ਹਨ ਜੋ ਕਿ ਵੰਡ ਸਮੇਂ ਬਚੇ ਇੱਕੋ ਮਸਲਿਮ ਪਰਿਵਾਰ ਦੇ ਵੰਸ਼ਜ ਹਨ।

ਹੁਣ ਤੋਂ ਪਹਿਲਾਂ ਇੰਦਰ ਖ਼ਾਨ ਅਤੇ ਬਾਕੀ ਮੁਸਲਮਾਨ ਗੁਰਦੁਆਰੇ ਵਿੱਚ ਨਮਾਜ਼ ਅਦਾ ਕਰਦੇ ਸਨ ਅਤੇ ਗੁਰੂ ਘਰ ਦੀ ਹਰੇਕ ਸੇਵਾ ਵਿੱਚ ਵੀ ਹਿੱਸਾ ਲੈਂਦੇ ਸਨ।

ਰਿਪੋਰਟ- ਜਸਬੀਰ ਸ਼ੇਤਰਾ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।