You’re viewing a text-only version of this website that uses less data. View the main version of the website including all images and videos.
ਭਾਰਤੀ ਸਿੰਘ ਖਿਲਾਫ਼ ਐੱਫਆਈਆਰ, ਮਾਫ਼ੀ ਕੰਮ ਨਹੀਂ ਆਈ
ਪ੍ਰਕਾਸ਼ਿਤ
ਕਾਮੇਡੀਅਨ ਅਤੇ ਕਲਾਕਾਰ ਭਾਰਤੀ ਸਿੰਘ ਖਿਲਾਫ ਇੱਕ ਟੀਵੀ ਸ਼ੋਅ ਦੌਰਾਨ ਦਿੱਤੇ ਗਏ ਆਪਣੇ ਬਿਆਨ ਕਾਰਨ ਐੱਫਆਈਆਰ ਦਰਜ ਹੋ ਗਈ ਹੈ। ਇਹ ਐੱਫਆਈਆਰ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਰਜ ਕਰਵਾਈ ਗਈ ਹੈ।
ਕਾਮੇਡੀਅਨ ਭਾਰਤੀ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਉਨ੍ਹਾਂ ਨੇ ਕਥਿਤ ਤੌਰ ’ਤੇ ਦਾੜੀ-ਮੁੱਛਾਂ ਵਾਲੇ ਵਿਅਕਤੀਆਂ ਬਾਰੇ ਟਿੱਪਣੀ ਕੀਤੀ ਸੀ। ਭਾਵੇਂ ਬਾਅਦ ਵਿੱਚ ਭਾਰਤੀ ਸਿੰਘ ਨੇ ਵੀਡੀਓ ਬਿਆਨ ਰਾਹੀਂ ਮਾਫੀ ਮੰਗ ਲਈ ਸੀ।
ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਭਾਰਤੀ ਸਿੰਘ ਨੇ ਆਪਣੇ ਵੀਡੀਓ ਵਿੱਚ ਕਿਸੇ ਧਰਮ ਜਾਂ ਭਾਈਚਾਰੇ ਦਾ ਨਾਮ ਨਹੀਂ ਲਿਆ ਹੈ ਪਰ ਕੇਸ ਸਿੱਖਾਂ ਦੇ ਕਕਾਰਾਂ ਦਾ ਹਿੱਸਾ ਹੈ ਇਸ ਲਈ ਦਾੜੀ ਮੁੱਛਾਂ ਬਾਰੇ ਕੀਤੀ ਟਿੱਪਣੀ ਕੇਸਾਂ ਦੀ ਬੇਅਦਬੀ ਅਤੇ ਸਿੱਖਾਂ ਨੂੰ ਨੀਵਾਂ ਦਿਖਾਉਣ ਦੇ ਬਰਾਬਰ ਹੈ।