ਤਾਜ ਮਹਿਲ ਦੇ ਬੰਦ ਕਮਰਿਆਂ ਵਿੱਚ ਕੀ ਹੈ, ਜਾਣੋ ਖੋਜਕਾਰ ਕੀ ਦੱਸਦੇ ਹਨ

ਪ੍ਰਕਾਸ਼ਿਤ

ਇਲਹਾਬਾਦ ਹਾਈ ਕੋਰਟ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਇੱਕ ਮੈਂਬਰ ਵੱਲੋਂ ਤਾਜ ਮਹਿਲ ਦੇ 20 ਤੋਂ ਵੱਧ ਸਦਾ ਲਈ ਬੰਦ ਕੀਤੇ ਗਏ 20 ਕਮਰਿਆਂ ਨੂੰ ਖੋਲ੍ਹਣ ਦੀ ਮੰਗ ਲਈ ਕੀਤੀ ਗਈ ਇੱਕ ਪਟੀਸ਼ਨ ਰੱਦ ਕਰ ਦਿੱਤੀ ਹੈ।

ਪਟੀਸ਼ਨਰ ਚਾਹੁੰਦੇ ਸਨ ਕਿ ਇਨ੍ਹਾਂ ਕਮਰਿਆਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਤਾਜ ਮਹਿਲ ਦਾ 'ਅਸਲੀ ਇਤਿਹਾਸ' ਪਤਾ ਲੱਗ ਸਕੇ।

ਤਾਜ ਮਹਿਲ 17ਵੀਂ ਸਦੀ ਵਿੱਚ ਯਮੁਨਾ ਨਦੀ ਦੇ ਕੰਢੇ ਬਣਿਆ ਇੱਕ ਮਕਬਕਾ ਹੈ ਜੋ ਮੁਗਲ ਬਾਦਸ਼ਾਹ ਸ਼ਾਹ ਜਹਾਨ ਨੇ ਆਗਰਾ ਵਿੱਚ ਆਪਣੀ ਪਤਨੀ ਮੁਮਤਾਜ਼ ਦੀ ਯਾਦ ਵਿੱਚ ਬਣਾਇਆ ਸੀ।

ਤਾਜ ਮਹਿਲ ਦੇ ਬੰਦ ਕਮਰਿਆਂ ਵਿੱਚ ਆਖਿਰ ਕੀ ਹੈ ਜਿਨ੍ਹਾਂ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਸੀ।

(ਰਿਪੋਰਟ – ਸੌਤਿਸ ਬਿਸਵਾਸ, ਆਵਾਜ਼ – ਸੁਨੀਲ ਕਟਾਰੀਆ, ਐਡਿਟ – ਦੀਪਕ ਜਸਰੋਟੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)