You’re viewing a text-only version of this website that uses less data. View the main version of the website including all images and videos.
ਤਜਿੰਦਰ ਬੱਗਾ ਮਾਮਲਾ: ਪੰਜਾਬ ਪੁਲਿਸ ਦੇਖਦੀ ਰਹੀ ਦਿੱਲੀ ਪੁਲਿਸ ਬੱਗਾ ਨੂੰ ਨਾਲ ਲੈ ਗਈ
ਭੜਕਾਊ ਭਾਸ਼ਣ ਤੇ ਬਿਆਨਬਾਜੀ ਦੇ ਮਾਮਲੇ ਵਿੱਚ ਦਿੱਲੀ ਦੇ ਬੀਜੇਪੀ ਆਗੂ ਤਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਜਿਵੇਂ ਹੀ ਗ੍ਰਿਫ਼ਤਾਰ ਕੀਤਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸਤ ਭਖ ਗਈ। ਦਿੱਲੀ, ਹਰਿਆਣਾ ਅਤੇ ਪੰਜਾਬ ਦੀ ਪੁਲਿਸ ਬੱਗਾ ਨੂੰ ਲੈ ਕੇ ਉਲਝ ਗਏ।
ਪੰਜਾਬ ਜਾਂਦੇ ਰਸਤੇ ਕਰਨਾਲ-ਕੁਰੂਕਸ਼ੇਤਰ ਹਾਈਵੇਅ ਉੱਤੇ ਦਿੱਲੀ ਤੋਂ ਬੱਗਾ ਨੂੰ ਪੰਜਾਬ ਲੈ ਕੇ ਜਾ ਰਹੀ ਪੰਜਾਬ ਪੁਲਿਸ ਦੇ ਕਾਫ਼ਲੇ ਨੂੰ ਹਰਿਆਣਾ ਪੁਲਿਸ ਨੇ ਰਾਹ ਵਿੱਚ ਹੀ ਰੋਕ ਲਿਆ। ਕਾਫੀ ਦੇਰ ਤੱਕ ਗੱਲਬਾਤ ਚੱਲਦੀ ਰਹੀ, ਅਚਾਨਕ ਖ਼ਬਰ ਆਈ ਕਿ ਪੰਜਾਬ ਪੁਲਿਸ ਦੀ ਟੀਮ ਅਤੇ ਤਜਿੰਦਰ ਬੱਗਾ ਨੂੰ ਕੁਰੂਕਸ਼ੇਤਰ ਦੇ ਸਦਰ ਥਾਣੇ ਵਿੱਚ ਲਿਆਇਆ ਗਿਆ।
ਪੰਜਾਬ ਪੁਲਿਸ ਨੂੰ ਰੋਕੇ ਜਾਣ ਦੀ ਖ਼ਬਰ ਜਿਵੇਂ ਹੀ ਸਾਹਮਣੇ ਆਈ ਮੋਹਾਲੀ ਦੇ ਐੱਸਐੱਸਪੀ ਨੇ ਕੁਰੂਕਸ਼ੇਤਰ ਦੇ ਐੱਐੱਸਪੀ ਨੂੰ ਚਿੱਠੀ ਲਿਖੀ। ਚਿੱਠੀ ਵਿੱਚ ਬੱਗਾ ਦੇ ਖਿਲਾਫ਼ ਕੇਸ ਅਤੇ ਪੰਜ ਵਾਰ ਭੇਜੇ ਗਏ ਨੋਟਿਸ ਦਾ ਜਿਕਰ ਕਰਦਿਆਂ ਕਿਹਾ ਗਿਆ ਕਿ ਹਰਿਆਣਾ ਪੁਲਿਸ ਵੱਲੋਂ ਪੰਜਾਬ ਪੁਲਿਸ ਨੂੰ ਰੋਕਿਆ ਜਾਣਾ ਪੁਲਿਸ ਦੇ ਕੰਮਕਾਜ ਵਿੱਚ ਦਖਲ ਦੇਣਾ ਹੈ, ਇਸ ਲਈ ਪੁਲਿਸ ਪਾਰਟੀ ਅਤੇ ਮੁਲਜ਼ਮ ਨੂੰ ਛੱਡਿਆ ਜਾਵੇ ਤਾਂ ਜੋ ਮੁਲਜ਼ਮ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾ ਸਕੇ।
ਇਹ ਸਭ ਚੱਲ ਹੀ ਰਿਹਾ ਸੀ ਕਿ ਅਚਾਨਕ ਉੱਥੇ ਦਿੱਲੀ ਪੁਲਿਸ ਪਹੁੰਚ ਗਈ ਅਤੇ ਬੱਗਾ ਨੂੰ ਆਪਣੇ ਨਾਲ ਦਿੱਲੀ ਵੱਲ ਲੈ ਕੇ ਰਵਾਨਾ ਹੋ ਗਈ। ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਬੱਗਾ ਦੇ ਪਿਤਾ ਦੀ ਸ਼ਿਕਾਇਤ ਤੇ ਪੰਜਾਬ ਪੁਲਿਸ 'ਤੇ ਤਜਿੰਦਰ ਪਾਲ ਸਿੰਘ ਬੱਗਾ ਦੀ 'ਕਿਡਨੈਪਿੰਗ' ਦਾ ਮਾਮਲਾ ਦਰਜ ਕੀਤਾ ਹੈ।
ਵੀਡੀਓ- ਕਮਲ ਸੈਣੀ/ANI
ਐਡਿਟ- ਦੇਵੇਸ਼ ਸਿੰਘ
ਇਹ ਵੀ ਪੜ੍ਹੋ: