ਮੌਲਵੀ ਤੇ ਪੁਜਾਰੀ ਨੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ

ਪ੍ਰਕਾਸ਼ਿਤ

ਯੂਪੀ ਦੇ ਝਾਂਸੀ ਵਿੱਚ ਹਿੰਦੂ-ਮੁਸਲਮਾਨ ਏਕਤਾ ਦੀ ਮਿਸਾਲ ਦੇਖਣ ਨੂੰ ਮਿਲੀ। ਸੁੰਨੀ ਜਾਮਾ ਮਸਜਿਦ ਤੇ ਰਾਮ ਜਾਨਕੀ ਮੰਦਿਰ ਤੋਂ ਲਾਊਡ ਸਪੀਕਰ ਆਪਸੀ ਸਹਿਮਤੀ ਨਾਲ ਉਤਾਰੇ ਗਏ।

ਭਾਰਤ ਵਿੱਚ ਇਸ ਵੇਲੇ ਧਾਰਮਿਕ ਥਾਂਵਾਂ ’ਤੇ ਲਾਊਡ ਸਪੀਕਰ ਲਗਾਉਣ ਦਾ ਮਸਲਾ ਚਰਚਾ ਵਿੱਚ ਹੈ। ਇਸੇ ਵਿਚਾਲੇ ਇਹ ਪਹਿਲ ਤਣਾਅ ਦੇ ਮਾਹੌਲ ਵਿੱਚ ਆਪਣੇ ਆਪ ਵਿੱਚ ਅਹਿਮ ਹੈ।

(ਵੀਡੀਓ- ਏਐੱਨਆਈ, ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)