ਨੌਰਵੇ ਦਸਤਾਰ ਦਿਹਾੜਾ ਮੁੱਖ ਧਾਰਾ ਦੇ ਲੋਕਾਂ ਦਾ ਵੀ ਬਣ ਰਿਹਾ ਹੈ ਤਿਓਹਾਰ

ਪ੍ਰਕਾਸ਼ਿਤ

ਨੌਰਵੇ ਦੀ ਰਾਜਧਾਨੀ ਓਸਲੋ ਵਿੱਚ 13ਵਾਂ ਟਰਬਨ ਡੇਅ ਯਾਨਿ ਦਸਤਾਰ ਦਿਹਾੜਾ ਮਨਾਇਆ ਗਿਆ। ਪੰਜਾਬੀ ਅਤੇ ਸਿੱਖ ਸੱਭਿਆਚਾਰ ਨੂੰ ਦਰਸਾਉਂਦਾ ਇਹ ਟਰਬਨ ਡੇਅ ਹਰ ਸਾਲ ਵਿਸਾਖੀ ਤੋਂ ਬਾਅਦ ਮਨਾਇਆ ਜਾਂਦਾ ਹੈ।

ਇਸ ਮੌਕੇ ਖ਼ਾਸ ਤੌਰ ਤੇ ਸਵੀਡਨ, ਡੇਨਮਾਰਕ ਤੋ ਵੀ ਲੋਕ ਸ਼ਿਰਕਤ ਕਰਦੇ ਹਨ।

ਨੌਰਵੇ ਵਿੱਚ ਰਹਿੰਦੇ ਪੰਜਾਬੀ ਹੋਰ ਸੱਭਿਅਤਾ ਦੇ ਲੋਕਾਂ ਨੂੰ ਬੜੀ ਸ਼ਿੱਦਤ ਨਾਲ ਪੰਜਾਬ ਦੀ ਝਲਕ ਦਿਖਾਉਂਦੇ ਹਨ।

ਦਸਤਾਰ ਦੇ ਪ੍ਰਚਾਰ ਪ੍ਰਸਾਰ ਲਈ ਇਸੇ ਆਰਗੇਨਾਈਜ਼ੇਸ਼ਨ ਦੀ ਸੁਜ਼ੇਨ ਕੁਝ ਸਮਾਂ ਪਹਿਲਾਂ ਭਾਰਤ ਦੌਰੇ ਉੱਤੇ ਸਨ ਜਦੋਂ ਉਨ੍ਹਾਂ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੂੰ ਓਸਲੋ ਦੀ ਵਿਸ਼ੇਸ਼ ਦਸਤਾਰ ਸੌਂਪੀ ਸੀ।

ਨੌਰਵੇ ਰਹਿੰਦੇ ਪੰਜਾਬੀ ਦੱਸਦੇ ਹਨ ਕਿ ਅਮਰੀਕਾ ਵਿੱਚ ਹੋਏ 9/11 ਦੇ ਹਮਲੇ ਤੋਂ ਬਾਅਦ ਸਿੱਖਾਂ ਲਈ ਟਰਬਨ ਡੇਅ ਰਾਹੀਂ ਆਪਣੀ ਵੱਖਰੀ ਪਛਾਣ ਕਾਇਮ ਕਰਨਾ ਵੀ ਇਸ ਸਮਾਗਮ ਨੂੰ ਸ਼ੁਰੂ ਕਰਨ ਪਿੱਛੇ ਇੱਕ ਵਜ੍ਹਾ ਰਹੀ।

(ਰਿਪੋਰਟ – ਮਨਦੀਪ ਪੂਨੀਆ, ਬੀਬੀਸੀ ਲਈ)

(ਪ੍ਰੋਡਿਊਸਰ - ਸੁਨੀਲ ਕਟਾਰੀਆ)

(ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)