ਨਵਜੋਤ ਸਿੱਧੂ: ਰਾਜਾ ਵੜਿੰਗ ਲਈ ਦਰਵਾਜ਼ੇ ਖੁੱਲ੍ਹੇ, ਅਜੇ ਤਾਂ ਨਹੀਂ ਆਇਆ

ਪ੍ਰਕਾਸ਼ਿਤ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਕਾਂਗਰਸ ਦੇ ਨਵੇਂ ਪ੍ਰਧਾਨ ਨਾਲ ਮੁਲਾਕਾਤ ਸਬੰਧੀ ਵੀ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ।

ਇਸ ਦੌਰਾਨ ਪਾਰਟੀ ਤੋਂ ਕੱਢੇ ਗਏ ਸੁਰਜੀਤ ਧੀਮਾਨ ਵੀ ਸਿੱਧੂ ਨਾਲ ਨਜ਼ਰ ਆਏ। ਸਿੱਧੂ ਨੇ ਧੀਮਾਨ ਦਾ ਸਾਥ ਦਿੰਦਿਆਂ ਉਨ੍ਹਾਂ ਦੀ ਪੈਰਵੀ ਵੀ ਕੀਤੀ।

ਉਧਰ ਸਿੱਧੂ ਨਾਲ ਮੁਲਾਕਾਤ ਬਾਰੇ ਲੁਧਿਆਣਾ ’ਚ ਰਾਜਾ ਵੜਿੰਗ ਨੇ ਆਪਣੀ ਗੱਲ ਰੱਖੀ।

ਬਠਿੰਡਾ ’ਚ ਸਿੱਧੂ ਨੇ ਸੜਕ ਵਿਵਸਥਾ ਲਈ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੀ ਤਾਰੀਫ਼ ਕੀਤੀ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਕਈ ਮੁੱਦਿਆਂ ਉੱਤੇ ਘੇਰਿਆ।

(ਵੀਡੀਓ – ਏਐੱਨਆਈ, ਗੁਰਮਿੰਦਰ ਗਰੇਵਾਲ, ਐਡਿਟ – ਦੇਵੇਸ਼ ਸਿੰਘ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)