ਭਗਵੰਤ ਸਰਕਾਰ 'ਚ ਪੰਜਾਬ ਦੀ ਕਾਨੂੰਨ ਵਿਵਸਥਾ ਕਿੱਥੇ ਖੜ੍ਹੀ, ਇਸ ਰਿਪੋਰਟ 'ਚ ਸਮਝੋ

ਪ੍ਰਕਾਸ਼ਿਤ

ਪੰਜਾਬ ਵਿੱਚ ਲੰਘੇ ਕੁਝ ਹਫ਼ਤਿਆਂ ਤੋਂ ਜੁਰਮ ਨਾਲ ਜੁੜੀਆਂ ਕਈ ਘਟਨਾਵਾਂ ਹੋਈਆਂ ਹਨ। ਲੁੱਟਾਂ ਖੋਹਾਂ ਤੋਂ ਲੈ ਕੇ ਨਾਮੀ ਖਿਡਾਰੀਆਂ ਦੇ ਕਤਲ ਅਤੇ ਗੈਂਗਸਟਰਾਂ ਦੀਆਂ ਸਰਗਰਮੀਆਂ ਤੱਕ ਦੀਆਂ ਖ਼ਬਰਾਂ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ।

ਭਗਵੰਤ ਮਾਨ ਸਰਕਾਰ ਦੇ ਆਉਣ ਤੋਂ ਬਾਅਦ ਹੋਈਆਂ ਇਨ੍ਹਾਂ ਘਟਨਾਵਾਂ ਨੇ ਵਿਰੋਧੀ ਧਿਰਾਂ ਨੂੰ ਐਕਸ਼ਨ ਮੋਡ ਵਿੱਚ ਲੈ ਆਂਦਾ ਹੈ ਅਤੇ ਉਹ ਪੰਜਾਬ ਦੀ ਨਵੀਂ ਸਰਕਾਰ ਉੱਤੇ ਨਿਸ਼ਾਨੇ ਲਗਾ ਰਹੇ ਹਨ।

ਪੰਜਾਬ ਦੇ ਡੀਜੀਪੀ ਵੀ ਕੇ ਭੰਵਰਾ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਹੁਣ ਤੱਕ 158 ਕਤਲ ਹੋਏ ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਘੱਟ ਹਨ।

(ਰਿਪੋਰਟ – ਸਰਬਜੀਤ ਸਿੰਘ ਧਾਲੀਵਾਲ, ਸ਼ੂਟ – ਮਯੰਕ ਮੋਂਗੀਆ, ਐਡਿਟ – ਸ਼ਾਹਨਵਾਜ਼ ਅਹਿਮਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)