You’re viewing a text-only version of this website that uses less data. View the main version of the website including all images and videos.
ਅਡਾਨੀ ਦੇ ਗੁਦਾਮਾਂ ਵਿੱਚ ਕਣਕ ਵੇਚ ਰਹੇ ਕਿਸਾਨ ਹੁਣ ਕੀ ਤਰਕ ਦੇ ਰਹੇ
ਪ੍ਰਕਾਸ਼ਿਤ
ਪੰਜਾਬ ਵਿੱਚ ਅਡਾਨੀ ਗੁਦਾਮਾਂ ਅੱਗੇ ਧਰਨੇ ਦੇਣ ਵਾਲੇ ਕਿਸਾਨ ਹੁਣ ਆਪਣੀ ਕਣਕ ਦੀ ਫ਼ਸਲ ਨੂੰ ਸਾਈਲੋ ਯਾਨਿ ਕਿ ਅਡਾਨੀ ਦੇ ਗੁਦਾਮਾਂ ਵਿੱਚ ਹੀ ਵੇਚ ਰਹੇ ਹਨ। ਸਾਈਲੋ ਗੁਦਾਮਾਂ ਦੇ ਬਾਹਰ ਕਿਸਾਨਾਂ ਦੀਆਂ ਟਰਾਲੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ। ਕਿਸਾਨਾਂ ਮੁਤਾਬਕ ਮੰਡੀ ਦੇ ਮੁਕਾਬਲੇ ਫ਼ਸਲ ਇੱਥੇ ਵੇਚਣ ਵਿੱਚ ਸੌਖ ਹੈ।
ਹਰਿਆਣਾ ਦੇ ਕੈਥਲ ਵਿੱਚ ਵੀ ਸਾਈਲੋ ਗੁਦਾਮ ਬਾਹਰ ਕਿਸਾਨਾਂ ਦੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ, ਪਰ ਇੱਥੇ ਕਿਸਾਨਾਂ ਦਾ ਤਰਕ ਕੁਝ ਉਲਟਾ ਹੈ। ਕਿਸਾਨਾਂ ਮੁਤਾਬਕ ਮੰਡੀਆਂ ਬੰਦ ਹੋਣ ਕਾਰਨ ਮਜਬੂਰੀ ਵਿੱਚ ਉਨ੍ਹਾਂ ਨੂੰ ਇੱਥੇ ਆਉਣਾ ਪਿਆ। ਅਡਾਨੀ ਗੁਦਾਮ ਵਿੱਚ ਕਣਕ ਵੇਚਣ ਆਏ ਕਿਸਾਨ ਆਪਣੀਆਂ ਮੁਸ਼ਕਲਾਂ ਵੀ ਦੱਸ ਰਹੇ ਹਨ।
ਰਿਪੋਰਟ- ਸੁਰਿੰਦਰ ਮਾਨ, ਕਮਲ ਸੈਣੀ
ਐਡਿਟ- ਸ਼ਾਹਨਵਾਜ਼ ਅਹਿਮਦ