ਜਲੰਧਰ ਦਾ ਮੁੰਡਾ, ਜਿਸ ਦੇ ਕੰਮ ਦੀ ਮੋਦੀ ਨੇ ਕੀਤੀ ਸ਼ਲਾਘਾ

ਪ੍ਰਕਾਸ਼ਿਤ

ਜਲੰਧਰ ਦੇ 12 ਸਾਲਾ ਮੀਧਾਂਸ਼ ਨੂੰ ਭਾਰਤ ਸਰਕਾਰ ਨੇ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਮੀਧਾਂਸ਼ ਦੇਸ਼ ਦੇ ਉਨ੍ਹਾਂ 6 ਬੱਚਿਆ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ। ਮੀਧਾਂਸ਼ ਆਪਣੀ ਆਈਟੀ ਕੰਪਨੀ ਬਣਾ ਕੇ ਲੋੜਵੰਦ ਬੱਚਿਆ ਨੂੰ ਪੜ੍ਹਾ ਰਿਹਾ ਹੈ। ਉਸ ਦੇ ਪਿਤਾ ਦੱਸਦੇ ਹਨ ਕਿ ਉਸ ਨੇ ਪੰਜ ਸਾਲ ਦੀ ਉਮਰ ਵਿੱਚ ਹੀ ਕੰਪਿਊਟਰ ਸਮੇਤ ਹੋਰ ਡਿਜੀਟਲ ਪਲੇਟਫਾਰਮਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਸੀ।

ਰਿਪੋਰਟ- ਪਾਲ ਸਿੰਘ ਨੌਲੀ, ਬੀਬੀਸੀ ਸਹਿਯੋਗੀ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)