ਗੁਰਦਾਸਪੁਰ ਕਤਲਕਾਂਡ ’ਤੇ ਹਮਲਾਵਰ ਸਿੱਧੂ ਨੇ ਕਿਹਾ, ‘ਕਿੱਥੇ ਹੈ ਕਾਨੂੰਨ ਵਿਵਸਥਾ’

ਪ੍ਰਕਾਸ਼ਿਤ

ਗੁਰਦਾਸਪੁਰ ’ਚ ਲੰਘੇ ਦਿਨੀਂ ਜ਼ਮੀਨ ਵਿਵਾਦ ’ਚ ਮਾਰੇ ਗਏ ਫੁੱਲੜਾ ਪਿੰਡ ਦੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲਣ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਪਹੁੰਚੇ।

ਸਿੱਧੂ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਲਗਾਉਂਦਿਆਂ 24 ਘੰਟੇ ਬਾਅਦ ਵੀ ਗ੍ਰਿਫ਼ਤਾਰੀ ਨਾ ਹੋਣ ’ਤੇ ਗੁੱਸਾ ਜ਼ਾਹਿਰ ਕੀਤਾ।

ਦੱਸ ਦਈਏ ਕਿ ਗੁਰਦਾਸਪੁਰ ਦੇ ਪਿੰਡ ਫੁੱਲੜਾ ’ਚ ਜ਼ਮੀਨ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ 4 ਅਪ੍ਰੈਲ ਨੂੰ ਗੋਲੀਬਾਰੀ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ ਫੁੱਲੜਾ ਪਿੰਡ ਦੇ ਹੀ ਤਿੰਨ ਲੋਕ ਸ਼ਾਮਲ ਸਨ।

ਗੋਲੀਬਾਰੀ ਵਿੱਚ ਹਮਲਾ ਕਰਨ ਵਾਲੀ ਧਿਰ ਦੇ ਵੀ ਇੱਕ ਵਿਅਕਤੀ ਦੀ ਮੌਤ ਹੋਈ ਹੈ।

ਇਸ ਮਾਮਲੇ ’ਚ ਫੁੱਲੜਾ ਦੀ ਸਰਪੰਚ ਤੇ ਸੁਖਰਾਜ ਦੀ ਪਤਨੀ ਦੇ ਬਿਆਨਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

(ਰਿਪੋਰਟ – ਗੁਰਪ੍ਰੀਤ ਚਾਵਲਾ, ਐਡਿਟ – ਸ਼ਾਹਨਵਾਜ਼ ਅਹਿਮਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)