ਗੁਰਦਾਸਪੁਰ 'ਚ ਜ਼ਮੀਨੀ ਵਿਵਾਦ ’ਚ ਗੋਲੀਬਾਰੀ, 4 ਘਰਾਂ ’ਚ ਵਿਛੇ ਸੱਥਰ

ਪ੍ਰਕਾਸ਼ਿਤ

ਗੁਰਦਾਸਪੁਰ ਦੇ ਪਿੰਡ ਫੁੱਲੜਾ ’ਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਫੁੱਲੜਾ ਪਿੰਡ ਦੀ ਸਰਪੰਚ ਦੇ ਪਤੀ ਸੁਖਰਾਜ ਸਿੰਘ ਵੀ ਸ਼ਾਮਲ ਹਨ।

ਚਸ਼ਮਦੀਦਾਂ ਅਨੁਸਾਰ ਇੱਕ ਧਿਰ ਖੇਤਾਂ ਵਿੱਚ ਕੰਮ ਕਰ ਰਹੀ ਸੀ ਜਦੋਂ ਦੂਜੀ ਧਿਰ ਨੇ ਹਮਲਾ ਕਰ ਦਿੱਤਾ।

ਗੋਲੀਬਾਰੀ ਵਿੱਚ ਹਮਲਾ ਕਰਨ ਵਾਲੀ ਧਿਰ ਦੇ ਵੀ ਇੱਕ ਵਿਅਕਤੀ ਦੀ ਮੌਤ ਹੋਈ ਹੈ। ਉਧਰ ਫੁੱਲੜਾ ਪਿੰਡ ਤੋਂ ਹੀ ਇੱਕ ਚਸ਼ਮਦੀਦ ਨੇ ਪੂਰਾ ਘਟਨਾਕ੍ਰਮ ਬਿਆਨ ਕੀਤਾ।

ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਤਫ਼ਤੀਸ਼ ਜਾਰੀ ਹੈ।

(ਰਿਪੋਰਟ – ਗੁਰਪ੍ਰੀਤ ਚਾਵਲਾ, ਐਡਿਟ - ਸ਼ਾਹਨਵਾਜ਼ ਅਹਿਮਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)