You’re viewing a text-only version of this website that uses less data. View the main version of the website including all images and videos.
ਇੱਕ ਡਰਾਇਵਰ ਤੋਂ ਬੈਂਕ ਮੈਨੇਜਰ ਬਣੇ ਸਾਬਕਾ ਫੌਜੀ ਦੀ ਕਹਾਣੀ ਜਾਣੋ
ਪ੍ਰਕਾਸ਼ਿਤ
ਇਹ ਕਹਾਣੀ ਸੁਰੱਖਿਆ ਗਾਰਡ ਤੋਂ ਬੈਂਕ ਮੈਨੇਜਰ ਬਣੇ ਪਰਮਜੀਤ ਸਿੰਘ ਦੀ ਹੈ। ਲੁਧਿਆਣਾ ਦੇ ਮੁੱਲਾਂਪੁਰ ਦੇ ਪਿੰਡ ਪੁਡੈਣ ਦੇ ਪਰਮਜੀਤ ਭਾਰਤੀ ਫੌਜ ਤੋਂ ਰਿਟਾਇਰ ਹੋਏ ਸਨ।
ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਟੈਕਸੀ ਡਰਾਇਵਰ ਵਜੋਂ ਕੰਮ ਕੀਤਾ। ਇਸ ਮਗਰੋਂ ਉਨ੍ਹਾਂ ਬੈਂਕ ਵਿੱਚ ਸਕਿਊਰਿਟੀ ਗਾਰਡ ਵਜੋਂ ਨੌਕਰੀ ਕੀਤੀ।
ਬੈਂਕ ਵਿੱਚ ਹੀ ਤਾਇਨਾਤ ਰਹਿੰਦੇ ਬੈਂਕ ਅਫ਼ਸਰ ਬਣਨ ਲਈ ਉਨ੍ਹਾਂ ਤਿਆਰੀ ਸ਼ੁਰੂ ਕਰ ਦਿੱਤੀ। ਸਾਲ 2017 ਵਿੱਚ ਪਰਮਜੀਤ ਅਸਿਸਟੈਂਟ ਮੈਨੇਜਰ ਬਣੇ।
ਪਰਮਜੀਤ ਨੂੰ ਤਰੱਕੀ ਮਿਲੀ ਹੈ ਅਤੇ ਹੁਣ ਉਹ ਮੈਨੇਜਰ ਬਣ ਗਏ ਹਨ।
(ਰਿਪੋਰਟ – ਜਸਬੀਰ ਸ਼ੇਤਰਾ, ਐਡਿਟ – ਰਾਜਨ ਪਪਨੇਜਾ)