You’re viewing a text-only version of this website that uses less data. View the main version of the website including all images and videos.
ਦਿੱਲੀ ਵਿੱਚ ਹੋਈ ਹਿੰਦੂ ਮਹਾਪੰਚਾਇਤ ਦਾ ਅੱਖੀਂ ਦੇਖਿਆ ਹਾਲ
3 ਅਪ੍ਰੈਲ 2022 ਨੂੰ ਦਿੱਲੀ ਦੇ ਬੁਰਾੜੀ ਇਲਾਕਾ ਵਿੱਚ ਮੁਸਲਿਮ ਭਾਈਚਾਰੇ ਖ਼ਿਲਾਫ਼ ਭੜਕਾਊ ਭਾਸ਼ਣ, ਪੱਤਰਕਾਰਾਂ ਨਾਲ ਹੱਥੋਪਾਈ ਅਤੇ ਦਿੱਲੀ ਪੁਲਿਸ ਦੀ ਨੱਕ ਹੇਠਾਂ ਕਾਨੂੰਨ ਦਾ ਉਲੰਘਣ ਹੁੰਦਾ ਦਿਖਿਆ।
ਦਰਸਅਲ ਬੁਰਾੜੀ ਵਿੱਚ 3 ਅਪ੍ਰੈਲ ਨੂੰ ਹਿੰਦੂ ਮਹਾਪੰਚਾਇਤ ਕਰਵਾਈ ਗਈ। ਪੁਲਿਸ ਦੀ ਇਜਾਜ਼ਤ ਤੋਂ ਬਗੈਰ ਇਹ ਸਭਾ ਹੋਈ। ਹਿੰਦੂ ਮਹਪੰਚਾਇਤ ਵਿੱਚ ਕਈ ਸੂਬਿਆਂ ਤੋਂ ਵੱਖ-ਵੱਖ ਹਿੰਦੂ ਸੰਗਠਨਾਂ ਨਾਲ ਜੁੜੇ ਕਾਰਕੁਨ ਪਹੁੰਚੇ ਸਨ।
ਇਸ ਮਹਾਪੰਚਾਇਤ ਵਿੱਚ ਮਹੰਤ ਯਤਿ ਨਰਸਿੰਘਾਨੰਦ ਵੀ ਆਏ ਸਨ। ਜਿਨ੍ਹਾਂ ਨੂੰ ਜਨਵਰੀ 2022 ਵਿੱਚ ਮੁਸਲਿਮ ਭਾਈਚਾਰੇ ਖ਼ਿਲਾਫ਼ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮ ਵਿੱਚ ਹਰਿਦੁਆਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਬੁਰਾੜੀ ਦੀ ਹਿੰਦੂ ਮਹਾਪੰਚਾਇਤ ਵਿੱਚ ਇਸ ਵਾਰ ਯਤਿ ਨਰਸਿੰਘਾਨੰਦ ਹਿੰਦੂਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਅਤੇ ਹਥਿਆਰ ਚੁੱਕਣ ਦੀ ਅਪੀਲ ਕਰ ਰਹੇ ਸਨ।
ਬੁਰਾੜੀ ਦੀ ਇਸ ਹਿੰਦੂ ਮਹਾਪੰਚਾਇਤ ਚ ਮੰਚ ਤੋਂ ਆਬਾਦੀ ਨੂੰ ਕਾਬੂ ਕਰਨ, ਯੂਨੀਫਾਰਮ ਸਿਵਿਲ ਕੋਡ ਵਰਗੀਆਂ ਮੰਗਾਂ ਚੁੱਕੀਆਂ ਗਈਆਂ ਪਰ ਨਿਸ਼ਾਨੇ ਉੱਤੇ ਮੁਸਲਿਮ ਭਾਈਚਾਰਾ ਹੀ ਸੀ। ਦਿੱਲੀ ਪੁਲਿਸ ਦੀ ਮੌਜੂਦਗੀ ਵਿੱਚ ਇਹ ਸਭ ਚਲਦਾ ਰਿਹਾ।
ਸਭਾ ਤੋਂ ਲਗਭਗ 24 ਘੰਟੇ ਬਾਅਦ ਪੁਲਿਸ ਨੇ ਬਿਨਾਂ ਇਜਾਜ਼ਤ ਦੇ ਆਯੋਜਨ ਕਰਨ, ਭੜਕਾਊ ਭਾਸ਼ਣ ਦੇਣ ਅਤੇ ਪੱਤਰਕਾਰਾਂ ਨਾਲ ਹੱਥੋਪਾਈ ਦੇ ਮਾਮਲੇ ਵਿੱਚ ਵੱਖ-ਵੱਖ ਐਫ਼ਆਈਆਰ ਦਰਜ ਕੀਤੀਆਂ ਹਨ। ਉਧਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਸ ਤਰ੍ਹਾਂ ਦੇ ਪ੍ਰੋਗਰਾਮ ਭਵਿੱਖ ਵਿੱਚ ਵੀ ਕਰਦੇ ਰਹਿਣਗੇ।
(ਰਿਪੋਰਟ – ਅਭਿਨਵ ਗੋਇਲ, ਸ਼ੂਟ-ਐਡਿਟ – ਸ਼ੁਭਮ ਕੌਲ)