You’re viewing a text-only version of this website that uses less data. View the main version of the website including all images and videos.
ਮੋਗਾ ’ਚ ਨੌਜਵਾਨ ਦਾ ਸ਼ਰੇਆਮ ਕਤਲ, ਪੁਲਿਸ ਕੀ ਕਹਿੰਦੀ
ਪ੍ਰਕਾਸ਼ਿਤ
ਮੋਗਾ ਦੇ ਪਿੰਡ ਮਾੜੀ ਮੁਸਤਫ਼ਾ ’ਚ ਪੰਚਾਇਤ ਮੈਂਬਰ ਦੇ ਦਿਓਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਪਿੰਟਾ ਆਪਣੇ ਸਾਥੀ ਗੁਰਪ੍ਰੀਤ ਨਾਲ ਮੋਟਰਸਾਈਕਲ ਉੱਤੇ ਸਵਾਰ ਸਨ। ਗੋਲੀਆਂ ਲੱਗਣ ਤੋਂ ਬਾਅਦ ਪਿੰਟਾ ਦੀ ਮੌਤ ਹੋ ਗਈ ਅਤੇ ਗੁਰਪ੍ਰੀਤ ਦੇ ਗੋਢੇ ਉੱਤੇ ਗੋਲੀ ਲੱਗੀ ਹੈ।
ਮੌਕੇ ਉੱਤੇ ਮੌਜੂਦ ਚਸ਼ਮਦੀਦਾਂ ਨੇ ਵਾਰਦਾਤ ਵੇਲੇ ਦਾ ਹਾਲ ਬਿਆਨ ਕੀਤਾ ਅਤੇ ਪੁਲਿਸ ਮੁਤਾਬਕ ਆਪਸੀ ਰੰਜਿਸ਼ ਦੇ ਚਲਦਿਆਂ ਪਿੰਟਾ ਦਾ ਕਤਲ ਕੀਤਾ ਗਿਆ ਹੈ।
(ਰਿਪੋਰਟ – ਜਸਬੀਰ ਸ਼ੇਤਰਾ, ਐਡਿਟ – ਸਦਫ਼ ਖ਼ਾਨ)