ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਨੂੰ ਲੈ ਕੇ ਹਰਸਿਮਰਤ ਬਾਦਲ ਤੇ ਗੁਰਜੀਤ ਔਜਲਾ ਦਾ ਸੰਸਦ ’ਚ ਹੋਕਾ

ਪ੍ਰਕਾਸ਼ਿਤ

ਹਾਲ ਹੀ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੇਂਦਰ ਸ਼ਾਸਤ ਸੂਬੇ ਚੰਡੀਗੜ੍ਹ ਦੀ ਫੇਰੀ ਦੌਰਾਨ ਇੱਥੋਂ ਦੇ ਕਰਮਚਾਰੀਆਂ ਲਈ ਕੇਂਦਰੀ ਸੇਵਾ ਨਿਯਮ ਲਾਗੂ ਕੀਤੇ ਜਾਣ ਦਾ ਐਲਾਨ ਕੀਤੀ ਗਿਆ, ਜਿਸ ਤਹਿਤ ਮੁਲਾਜ਼ਮਾ ਦੀ ਰਿਟਾਇਰਮੈਂਟ ਦੀ ਉਮਰ, ਤਨਖ਼ਾਹ ਅਤੇ ਛੁੱਟੀਆਂ ਵਰਗੀਆਂ ਸੁਵਿਧਾਵਾਂ 'ਚ ਵਾਧਾ ਹੋਵੇਗਾ।

ਦਰਅਸਲ ਮੌਜੂਦਾ ਸਮੇਂ ਚੰਡੀਗੜ੍ਹ ਦੇ ਕਰਮਚਾਰੀ ਪੰਜਾਬ ਸੇਵਾ ਨਿਯਮਾਂ ਤਹਿਤ ਕੰਮ ਕਰਦੇ ਹਨ ਅਤੇ ਅਮਿਤ ਸ਼ਾਹ ਦੇ ਇਨ੍ਹਾਂ ਤਾਜ਼ਾ ਐਲਾਨਾਂ ਤੋਂ ਬਾਅਦ ਸਿਆਸਤ ਵੀ ਭੱਖ ਗਈ ਹੈ।

ਚੰਡੀਗੜ੍ਹ ਉੱਤੇ ਪੰਜਾਬ ਅਤੇ ਹਰਿਆਣਾ ਦੇ ਹੱਕ ਨੂੰ ਲੈ ਕੇ ਚੱਲ ਰਹੀ ਸਿਆਸੀ ਬਹਿਸ ਵੀ ਮੁੜ ਸਰਗਰਮ ਹੋਈ ਹੈ।

ਹੁਣ ਸੰਸਦ ਵਿੱਚ ਕਾਂਗਰਸ ਦੇ ਐਮਪੀ ਗੁਰਜੀਤ ਔਜਲਾ ਅਤੇ ਅਕਾਲੀ ਦਲ ਦੀ ਐਮਪੀ ਹਰਸਿਮਰਤ ਕੌਰ ਬਾਦਲ ਨੇ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਵੱਲੋਂ ਵਕਾਲਤ ਕੀਤੀ ਹੈ।

(ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)