ਕੋਰੋਨਾਵਾਇਰਸ: ਚੀਨ ਦੇ ਸ਼ਹਿਰ 'ਚ ਲੌਕਡਾਊਨ, 2.5 ਕਰੋੜ ਲੋਕ ਘਰਾਂ 'ਚ ਬੰਦ

ਪ੍ਰਕਾਸ਼ਿਤ

ਚੀਨ ਦੇ ਸ਼ੰਘਾਈ ਸ਼ਹਿਰ ਵਿੱਚ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਕੀਤੇ ਗਏ ਹਨ। ਚੀਨ ਵਿੱਚ ਮੰਗਲਵਾਰ ਨੂੰ ਕੁੱਲ 6886 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ 4400 ਕੋਵਿਡ ਕੇਸ ਸਿਰਫ਼ ਸ਼ੰਘਾਈ ਵਿੱਚ ਆਏ ਹਨ।

ਪ੍ਰਸ਼ਾਸਨ ਨੇ ਇੱਥੇ ਦੋ ਗੇੜਾਂ ਵਿੱਚ ਲੌਕਡਾਊਨ ਲਗਾਇਆ ਹੈ ਤਾਂ ਜੋ 2.5 ਕਰੋੜ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਸਕੇ। ਲੌਕਡਾਊਨ ਕਾਰਨ ਲੋਕਾਂ ਨੇ ਹਫੜਾ ਦਫੜੀ ਵਿੱਚ ਖ਼ਰੀਦਦਾਰੀ ਕੀਤੀ ਹੈ ਅਤੇ ਸਥਾਨਕ ਬਜ਼ਾਰ ਖਾਲੀ ਹੋ ਗਏ ਹਨ।

ਸੰਘਾਈ, ਚੀਨ/AFP

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)