ਪੰਜਾਬ ਲਈ ਮੈਡਲ ਜਿੱਤਦੀਆਂ ਦਿਹਾੜੀਦਾਰ ਮਾਪਿਆਂ ਦੀਆਂ ਰੈਸਲਰ ਧੀਆਂ ਨੂੰ ਸੁਣੋ

ਪ੍ਰਕਾਸ਼ਿਤ

ਫ਼ਰੀਦਕੋਟ ਸ਼ਹਿਰ ਦੀਆਂ ਰਹਿਣ ਵਾਲੀਆਂ ਰਜਨੀ, ਅੰਜਲੀ ਅਤੇ ਰੀਮਾ ਤਿੰਨ ਸਕੀਆਂ ਭੈਣਾਂ ਕੁਸ਼ਤੀ ਵਿੱਚ ਆਪਣੇ ਹੱਥ ਅਜ਼ਮਾ ਰਹੀਆਂ ਹਨ। ਦੋ ਭੈਣਾਂ ਸਟੇਟ ਅਤੇ ਨੈਸ਼ਨਲ ਪੱਧਰ 'ਤੇ ਖੇਡ ਚੁੱਕੀਆਂ ਹਨ ਤੇ ਇੱਕ ਲੋਕਲ ਲੈਵਲ ਉੱਤੇ ਖੇਡ ਰਹੀ ਹੈ।

ਇਨ੍ਹਾਂ ਦੇ ਪਿਤਾ ਇੱਕ ਦਿਹਾੜੀਦਾਰ ਹਨ ਤੇ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਪੈਸੇ ਦੀ ਤੰਗੀ ਕਾਰਨ ਧੀਆਂ ਨੂੰ ਲੋੜੀਂਦੀ ਖੁਰਾਕ ਦੇਣੀ ਇਸ ਪਰਿਵਾਰ ਲਈ ਔਖੀ ਹੈ। ਫਿਰ ਵੀ ਸਾਧਾਰਨ ਖਾਣਾ ਖਾ ਕੇ ਕੁੜੀਆਂ ਅੱਗੇ ਵਧ ਰਹੀਆਂ ਹਨ।

ਰਿਪੋਰਟ- ਸੁਰਿੰਦਰ ਮਾਨ ਅਤੇ ਭਰਤ ਭੂਸ਼ਣ ਆਜ਼ਾਦ

ਕੈਮਰਾ- ਇਕਬਾਲ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)