ਸ਼੍ਰੀਲੰਕਾ ਸੰਕਟ: ਦੇਸ਼ ਵਿੱਚ ਚੌਲ, ਦਾਲਾਂ, ਗੈਸ ਦੀਆਂ ਕੀਮਤਾਂ ਪਹੁੰਚੀਆਂ ਅਸਮਾਨੀ

ਪ੍ਰਕਾਸ਼ਿਤ

ਸ਼੍ਰੀਲੰਕਾ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਤੇਲ ਅਤੇ ਰਸੋਈ ਗੈਸ ਵਿੱਚ ਵੱਡੀ ਕਮੀ ਹੈ।

ਇਸ ਕਾਰਨ ਰਾਜਧਾਨੀ ਕੋਲੰਬੋ ਵਿੱਚ ਰੋਜ਼ਾਨਾ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਰਸੋਈ ਗੈਸ, ਤੇਲ, ਜ਼ਰੂਰੀ ਵਸਤਾਂ, ਬੱਸਾਂ ਦੀਆਂ ਟਿਕਟਾਂ ਅਤੇ ਆਟੋਰਿਕਸ਼ਾ ਦੇ ਕਿਰਾਏ ਰੋਜ਼ਾਨਾ ਵੱਧ ਰਹੇ ਹਨ। ਇੱਕ ਕਿੱਲੋ ਚੌਲ 200 ਸ਼੍ਰੀਲੰਕਾਈ ਰੁਪਏ ਵਿੱਚ, ਇੱਕ ਕਿੱਲੋ ਪਿਆਜ਼ 250 ਰੁਪਏ ਵਿੱਚ ਅਤੇ ਇੱਕ ਅੰਡਾ 30 ਰੁਪਏ ਵਿੱਚ ਵਿਕਦਾ ਹੈ।

ਪ੍ਰੋਡਿਊਸਰ- ਮੁਰਲੀਧਰਨ ਕਾਸ਼ੀਵਿਸ਼ਵਨਾਥਨ

ਸ਼ੂਟ ਐਡਿਟ- ਜੈਰਿਨ ਸੈਮੂਅਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)