You’re viewing a text-only version of this website that uses less data. View the main version of the website including all images and videos.
ਚੀਨ ਵਿੱਚ ਹਵਾਈ ਜਹਾਜ਼ ਹਾਦਸਾਗ੍ਰਸਤ, 132 ਜਣੇ ਸਨ ਸਵਾਰ, ਕਾਰਨਾਂ ਦੀ ਨਹੀਂ ਹੋਈ ਪੁਸ਼ਟੀ
ਪ੍ਰਕਾਸ਼ਿਤ
ਚੀਨ ਵਿੱਚ ਇੱਕ ਵੱਡਾ ਹਵਾਈ ਜਹਾਜ਼ ਹਾਦਸਾ ਵਾਪਰਿਆ ਹੈ।ਚੀਨ ਦਾ ਬੋਇੰਗ 737 ਜਹਾਜ਼ ਕਰੈਸ਼ ਹੋ ਗਿਆ ਹੈ।ਚੀਨ ਦੀ ਸਿਵਿਲ ਐਵੀਏਸ਼ਨ ਐਡਮਿਨੀਸਟ੍ਰੇਸ਼ਨ ਮੁਤਾਬਕ ਹਾਦਸੇ ਦੇ ਸਮੇਂ ਇਸ ਬੋਇੰਗ ਜਹਾਜ਼ ਵਿੱਚ ਕੁੱਲ 132 ਯਾਤਰੀ ਸਵਾਰ ਸਨ।
ਇਨ੍ਹਾਂ ਵਿੱਚੋਂ 123 ਯਾਤਰੀ ਅਤੇ ਬਾਕੀ 9 ਕੈਬਿਨ ਕਰਿਊ ਮੈਂਬਰ ਸਨ।ਫਿਲਹਾਲ ਹਾਦਸੇ ਦੇ ਕਾਰਨਾਂ ਅਤੇ ਜ਼ਖ਼ਮੀ ਲੋਕਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।
ਫਲਾਈਟ MU5735 ਨੇ ਕੁਨਮਿੰਗ ਤੋਂ ਰਵਾਨਾ ਹੋਈ ਸੀ ਅਤੇ ਇਹ ਗੁਆਂਗਜ਼ੂ ਜਾ ਰਹੀ ਸੀ। ਰਿਪੋਰਟਾਂ ਮੁਤਾਬਕ, ਇਹ ਹਾਦਸਾ ਪਹਾੜੀ ਇਲਾਕੇ ਵਿੱਚ ਹੋਇਆ ਹੈ ਜਿਸ ਕਾਰਨ ਉੱਥੋਂ ਦੇ ਜੰਗਲ ਵਿੱਚ ਅੱਗ ਵੀ ਲੱਗ ਗਈ ਹੈ।